ਸਿੱਖ ਗੇਮਜ਼ ਆਸਟ੍ਰੇਲੀਆ ਲਈ ਲੰਗਰ ਬਨਾਉਣ ਵਾਲੇ ਸੇਵਾਦਾਰਾਂ ਦੀ ਲੋੜ
March 29, 2024
ਮੈਲਬੋਰਨ – ਕੱਲ ਸ਼ੁੱਕਰਵਾਰ ਦਿਨ 29 ਮਾਰਚ ਤੋਂ ਸਿੱਖ ਗੇਮਜ਼ ਆਸਟ੍ਰੇਲੀਆ ਹੋਣ ਜਾ ਰਹੀਆਂ ਹਨ। ਇਸ ਮੌਕੇ ਵੱਡੇ ਪੱਧਰ ‘ਤੇ ਪ੍ਰਬੰਧਕੀ ਕਾਰਜਾਂ ਨੂੰ ਸਿਰੇ ਚੜਾਇਆ ਜਾ ਰਿਹਾ ਹੈ ਤੇ ਲਗਾਤਾਰ ਸੇਵਾਦਾਰਾਂ ਵਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਲੰਗਰ ਬਨਾਉਣ ਦਾ ਕੰਮ ਲਗਾਤਾਰ ਜਾਰੀ ਹੈ। ਪ੍ਰਬੰਧਕਾਂ ਵਲੋਂ ਬੇਨਤੀ ਕੀਤੀ ਗਈ ਹੈ ਕਿ ਸੇਵਾਦਾਰਾਂ ਦੀ ਘਾਟ ਹੈ ਅਤੇ ਇਸ ਲਈ ਜੋ ਕੋਈ ਵੀ ਸੇਵਾ ਕਰ ਸਕਦਾ ਹੋਏ, ਇਸ ਮੌਕੇ ਸੇਵਾ ਜਰੂਰ ਕਰੇ। ਤੁਸੀਂ ਵੀ ਜੇ ਕੱਲ ਖੇਡਾਂ ਦੇਖਣ ਜਾ ਰਹੇ ਹੋ ਤਾਂ ਸੇਵਾ ਦਾ ਮੌਕਾ ਜਰੂਰ ਪਾਓ।