US ‘ਚ ਭਾਰਤੀ ਕਲਾਸੀਕਲ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ

ਮੁੰਬਈ – ਪੱਛਮੀ ਬੰਗਾਲ ਦੇ ਭਰਤਨਾਟਿਅਮ ਅਤੇ ਕੁਚੀਪੁੜੀ ਡਾਂਸਰ ਅਮਰਨਾਥ ਘੋਸ਼ ਦਾ ਅਮਰੀਕਾ ਦੇ ਮਿਸੂਰੀ ਰਾਜ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਟੈਲੀਵਿਜ਼ਨ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਅਮਰਨਾਥ ਘੋਸ਼ ਦੀ ਮੌਤ ਸਬੰਧੀ ਜਾਣਕਾਰੀ ਦਿੱਤੀ। ਮਸ਼ਹੂਰ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਦੋਸਤ ਅਤੇ ਡਾਂਸਰ ਅਮਰਨਾਥ ਘੋਸ਼ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਮੰਗੀ ਹੈ।

‘ਸਾਥ ਨਿਭਾਨਾ ਸਾਥੀਆ’ ਅਤੇ ‘ਦਿਲ ਦੀਆਂ ਗਲਾਂ’ ਦੀ ਅਦਾਕਾਰਾ ਨੇ ਸ਼ੁੱਕਰਵਾਰ ਨੂੰ ਐਕਸ ‘ਤੇ ਕੋਲਕਾਤਾ ਦੇ ਆਪਣੇ ਦੋਸਤ ‘ਤੇ ਇਕ ਲੰਮਾ ਨੋਟ ਲਿਖਿਆ, ਜਿਸ ਦਾ ਮੰਗਲਵਾਰ ਸ਼ਾਮ ਨੂੰ ਅਮਰੀਕਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਐਕਸ ‘ਤੇ ਜਾਣਕਾਰੀ ਦਿੰਦੇ ਹੋਏ ਭੱਟਾਚਾਰਜੀ ਨੇ ਦੱਸਿਆ, ਅਮਰਨਾਥ 27 ਫਰਵਰੀ ਨੂੰ ਸੇਂਟ ਲੁਈਸ ਅਕੈਡਮੀ ਦੇ ਨੇੜੇ ਸ਼ਾਮ ਦੀ ਸੈਰ ਲਈ ਨਿਕਲਿਆ ਸੀ ਜਦੋਂ ਹਮਲਾਵਰਾਂ ਨੇ ਉਸ ਨੂੰ ਕਈ ਗੋਲੀਆਂ ਮਾਰੀਆਂ। ਉਹ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਰਹਿਣ ਵਾਲਾ ਸੀ। ਉਹ ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ ਸੀ ਅਤੇ ਪੀ.ਐੱਚ.ਡੀ. ਕਰਨ ਰਿਹਾ ਸੀ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਭੱਟਾਚਾਰਜੀ ਨੇ ਭਾਰਤੀ ਦੂਤਘਰ ਨੂੰ ਇਸ ‘ਤੇ ਧਿਆਨ ਦੇ ਲਈ ਕਿਹਾ ਹੈ ਅਤੇ ਕਿਹਾ ਕਿ ਘੱਟੋ-ਘੱਟ ਸਾਨੂੰ ਉਸ ਦੇ ਕਤਲ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ।

ਉਥੇ ਹੀ ਭਾਰਤੀ ਦੂਤਘਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਹਾ- ‘ਸੇਂਟ ਲੁਇਸ, ਮਿਸੂਰੀ ਵਿੱਚ ਮਾਰੇ ਗਏ ਅਮਰਨਾਥ ਘੋਸ਼ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ। ਅਸੀਂ ਫੋਰੈਂਸਿਕ ਟੀਮ ਅਤੇ ਪੁਲਸ ਦੀ ਜਾਂਚ ਵਿੱਚ ਮਦਦ ਕਰ ਰਹੇ ਹਾਂ।’

Add a Comment

Your email address will not be published. Required fields are marked *