CM ਭਗਵੰਤ ਮਾਨ ਨੇ ਹੋਲੀ ਦੇ ਤਿਉਹਾਰ ਦੀ ਦਿੱਤੀ ਵਧਾਈ
March 25, 2024
ਚੰਡੀਗੜ੍ਹ : ਪੰਜਾਬ ਸਣੇ ਪੂਰੇ ਦੇਸ਼ ‘ਚ ਅੱਜ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਨੇ ਐਕਸ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਲਿਖਿਆ ਹੈ ਕਿ ਰੰਗਾਂ ਦੇ ਤਿਓਹਾਰ ਹੋਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਅੱਗੇ ਉਨ੍ਹਾਂ ਨੇ ਲਿਖਿਆ ਕਿ ਪਰਮਾਤਮਾ ਸਭ ਦੀ ਜ਼ਿੰਦਗੀ ‘ਚ ਖੁਸ਼ੀਆਂ-ਖੇੜਿਆਂ ਦੇ ਰੰਗ ਭਰੇ ਅਤੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣਾਈ ਰੱਖੇ।

