ਉੱਜੈਨ ਦੇ ਮਹਾਕਾਲ ਮੰਦਰ ਦੇ ਗਰਭ ਗ੍ਰਹਿ ‘ਚ ਭਸਮ ਆਰਤੀ ਦੌਰਾਨ ਲੱਗੀ ਅੱਗ

ਮੱਧ ਪ੍ਰਦੇਸ਼ ਦੇ ਉੱਜੈਨ ‘ਚ ਸਥਿਤ ਮਹਾਕਾਲ ਮੰਦਰ ਵਿਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੰਦਰ ਦੇ ਪੁਜਾਰੀਆਂ ਸਣੇ ਕਈ ਸ਼ਰਧਾਲੂ ਝੁਲਸ ਗਏ ਹਨ। ਸਾਰਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜਾਣਕਾਰੀ ਮੁਤਾਬਕ ਹੋਲੀ ਦੇ ਤਿਉਹਾਰ ਮੌਕੇ ਵਿਸ਼ਵ ਪ੍ਰਸਿੱਧ ਮਹਾਕਾਲ ਮੰਦਰ ਵਿਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ 5 ਪੁਜਾਰੀਆਂ ਸਣੇ 13 ਲੋਕ ਝੁਲਸ ਗਏ। ਪੁਜਾਰੀ ਆਸ਼ੀਸ਼ ਸ਼ਰਮਾ ਮੁਤਾਬਕ ਮਹਾਕਾਲ ਮੰਦਰ ਵਿਚ ਪਰੰਪਰਿਕ ਹੋਲੀ ਮਨਾਈ ਜਾ ਰਹੀ ਸੀ। ਇਸ ਦੌਰਾਨ ਗੁਲਾਲ ਕਾਰਨ ਗਰਭ ਗ੍ਰਹਿ ਵਿਚ ਅੱਗ ਭੜਖ ਉੱਠੀ। ਇਸ ਵਿਚ ਮੰਦਰ ਦੇ ਪੁਜਾਰੀ ਵੀ ਝੁਲਸ ਗਏ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਉੱਜੈਨ ਦੇ ਜ਼ਿਲ੍ਹਾ ਅਧਿਕਾਰੀ ਨੀਰਜ ਕੁਮਾਰ ਸਿੰਘ ਨੇ ਦੱਸਿਆ ਕਿ ਗਰਭ ਗ੍ਰਹਿ ਵਿਚ ਭਸਮ ਆਰਤੀ ਦੌਰਾਨ ਅੱਗ ਭੜਕ ਉੱਠੀ। ਉਨ੍ਹਾਂ ਨੇ ਇਸ ਹਾਦਸੇ ਵਿਚ 13 ਲੋਕਾਂ ਦੇ ਝੁਲਸਣ ਦੀ ਪੁਸ਼ਟੀ ਕੀਤੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *