ਏਅਰਪੋਰਟ ‘ਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤੋਂ ਕਰੋੜਾਂ ਦੀ Foreign Currency ਜ਼ਬਤ

ਕਸਟਮ ਅਧਿਕਾਰੀਆਂ ਨੇ ਮੁੰਬਈ ਹਵਾਈ ਅੱਡੇ ‘ਤੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਤੋਂ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਜ਼ਬਤ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬੱਲ (ਸੀ.ਆਈ.ਐੱਸ.ਐੱਫ.) ਦੇ ਸਹਿਯੋਗ ਨਾਲ ਸੋਮਵਾਰ ਨੂੰ 10 ਲੱਖ ਡਾਲਰ (ਤਕਰੀਬਨ 8.3 ਕਰੋੜ ਰੁਪਏ) ਦੇ ਨੋਟ ਜ਼ਬਤ ਕੀਤੇ ਗਏ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਨਕਦੀ ਨੂੰ ਇਕ ਹੈਂਡਬੈਗ ਵਿਚ ਲੁਕੋ ਕੇ ਰੱਖਿਆ ਸੀ। ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇਸ ਨਕਦੀ ਨੂੰ ਬਰਾਮਦ ਕੀਤਾ ਅਤੇ ਫਿਰ ਜ਼ਬਤ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

Add a Comment

Your email address will not be published. Required fields are marked *