ਨਿਊਜੀਲੈਂਡ ਵਿੱਚ ਆਰਥਿਕ ਮੰਦੀ ਦਾ ਹੋਇਆ ਐਲਾਨ

ਆਕਲੈਂਡ – ਦਸੰਬਰ 2023 ਵਿੱਚ ਜੀਡੀਪੀ ਵਿੱਚ 0.1% ਦੀ ਗਿਰਾਵਟ ਤੋਂ ਬਾਅਦ ਨਿਊਜੀਲੈਂਡ ਮੰਦੀ ਦੇ ਦੌਰ ਵਿੱਚ ਦਾਖਿਲ ਹੋ ਗਿਆ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਜੀਡੀਪੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ ਤੇ ਅਰਥਸ਼ਾਸਤਰੀ ਲਗਾਤਾਰ 2 ਕੁਆਰਟਰਾਂ ਦੀ ਰਿਪੋਰਟ ਵਿੱਚ ਘਟੀ ਜੀਡੀਪੀ ਨੂੰ ਮੰਦੀ ਕਰਾਰ ਦੇ ਦਿੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਰਿਕਾਰਡ ਮਾਈਗ੍ਰੇਸ਼ਨ ਦੇ ਬਾਵਜੂਦ ਜੀਡੀਪੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸਟੇਟਸ ਐਨਜੈਡ ਅਨੁਸਾਰ ਮੈਨੁਫੈਕਚਰਿੰਗ, ਹੋਲਸੇਲ ਟਰੇਡ, ਰੀਟੇਲ ਟਰੇਡ ਅਕੋਮੋਡੇਸ਼ਨ, ਟ੍ਰਾਂਸਪੋਰਟ, ਪੋਸਟਲ ਤੇ ਵੇਅਰਹਾਊਸਿੰਗ ਸੈਕਟਰ ਸਭ ਇਸ ਤਿਮਾਹੀ ਵਿੱਚ ਪ੍ਰਭਾਵਿਤ ਹੋਏ ਹਨ।

Add a Comment

Your email address will not be published. Required fields are marked *