ਕੂਰੀਅਰ ਰਾਂਹੀ ਨਿਊਜ਼ੀਲੈਂਡ ਅਫੀਮ ਭੇਜਣ ਦੇ ਦੋਸ਼ ‘ਚ ਭਾਰਤੀ ਨੌਜਵਾਨ ਗ੍ਰਿਫਤਾਰ
![](http://mehakewattan.com/wp-content/uploads/2023/08/Untitled-22.png)
ਆਕਲੈਂਡ- ਦੁਨੀਆਂ ਵਿੱਚ ਨਸ਼ੇ ਦਾ ਕ੍ਰੇਜ਼ ਇਨ੍ਹਾਂ ਵੱਧ ਗਿਆ ਹੈ ਕਿ ਨੌਜਵਾਨ ਕੋਈ ਵੀ ਅਪਰਾਧ ਕਰਨ ਨਹੀਂ ਡਰਦੇ। ਅਜਿਹੀ ਹੀ ਇੱਕ ਘਟਨਾ ਭਾਰਤ ਤੋਂ ਨਿਊਜ਼ੀਲੈਂਡ ਵਿੱਚ ਅਫੀਮ ਭੇਜਣ ਦੀ ਕੋਸਿ਼ਸ਼ ਦੌਰਾਨ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਨਾਂ ਦੇ ਜਲੰਧਰ ਨਾਲ ਸਬੰਧਿਤ ਨੌਜਵਾਨ ਨੇ ਡੀ ਐਚ ਐਲ ਕੂਰੀਅਰ ਰਾਂਹੀ ਇੱਕ ਕੂਰੀਅਰ ਨਿਊਜ਼ੀਲੈਂਡ ਦੇੇ ਪਤੇ ‘ਤੇ ਭੇਜਣ ਦੀ ਕੋਸਿ਼ਸ਼ ਕੀਤੀ । ਇਸ ਪੈਕੇਜ ਵਿੱਚ ਮੈਕਅੱਪ ਦੇ ਸਮਾਨ ਦੇ ਨਾਲ ਇੱਕ ਕਿਲੋ ਅਫੀਮ ਸੀ। ਕੂਰੀਅਰ ਕੰਪਨੀ ਦੇ ਮੁਲਾਜਮ ਨੂੰ ਸਕੈਨਿੰਗ ਦੌਰਾਨ ਜਦੋਂ ਪੈਕੇਜ ਵਿੱਚ ਮੌਜੂਦ ਸਮਾਨ ‘ਤੇ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਪੈਕੇਜ ਖੋਲਕੇ ਦੇਖੇ ਜਾਣ ਤੋਂ ਬਾਅਦ ਉਸ ਵਿੱਚੋਂ ਇੱਕ ਕਿਲੋ ਦੇ ਕਰੀਬ ਅਫੀਮ ਨਿੱਕਲੀ। ਪ੍ਰਗਟ ਸਿੰਘ ਵੱਲੋਂ ਇਹ ਪੈਕੇਜ ਲੁਧਿਆਣਾ ਤੋਂ ਕੂਰੀਅਰ ਕਰਵਾਉਣ ਦੀ ਕੋਸਿ਼ਸ਼ ਵੀ ਕੀਤੀ ਗਈ ਸੀ। ਹੁਣ ਪੁਲਿਸ ਦੀ ਛਾਣਬੀਣ ਵਿੱਚ ਸਾਹਮਣੇ ਆਏਗਾ ਕਿ ਪ੍ਰਗਟ ਸਿੰਘ ਪਹਿਲਾਂ ਵੀ ਇਸ ਢੰਗ ਰਾਂਹੀ ਤਸਕਰੀ ਕਰ ਚੱਕਾ ਹੈ ਜਾਂ ਨਹੀਂ।