ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ

ਖਾਣ-ਪੀਣ ਦੇ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਆਨਲਾਈਨ ਪਲੇਟਫਾਰਮ ਜ਼ੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਇੰਦਰ ਗੋਇਲ ਨੇ ਸ਼ੁੱਧ ਸ਼ਾਕਾਹਾਰੀ ਢੰਗ (ਪਿਓਰ ਵੈਜ ਮੋਡ) ਨਾਲ ਭੋਜਨ ਡਿਲੀਵਰੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਸੇਵਾ ਸ਼ੁੱਧ ਸ਼ਾਕਾਹਾਰੀ ਅਪਣਾਉਣ ਵਾਲੇ ਗਾਹਕਾਂ ਦੀਆਂ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਨਵੀਂ ਸੇਵਾ ਸ਼ੁਰੂ ਕਰਨ ਲਈ ਸ਼ਾਕਾਹਾਰੀ ਗਾਹਕਾਂ ਦੇ ਹੁੰਗਾਰੇ ਦਾ ਹਵਾਲਾ ਦਿੱਤਾ ਹੈ। 

ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਪਲੇਟਫਾਰਮ ਭਾਰਤ ਵਿੱਚ 100 ਫ਼ੀਸਦੀ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨ ਵਾਲੇ ਗਾਹਕਾਂ ਲਈ ‘ਪਿਓਰ ਵੈਜ ਫਲੀਟ’ ਵੀ ਲਾਂਚ ਕਰ ਰਿਹਾ ਹੈ। ਗੋਇਲ ਨੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਸ਼ਾਕਾਹਾਰੀ ਆਬਾਦੀ ਭਾਰਤ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਗਾਹਕਾਂ ਦੇ ਫੀਡਬੈਕ ਦੇ ਆਧਾਰ ‘ਤੇ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਜ਼ੋਮੈਟੋ ਦੇ ਸੀਈਓ ਨੇ ਕਿਹਾ, ”ਦੁਨੀਆ ਵਿਚ ਸਭ ਤੋਂ ਜ਼ਿਆਦਾ ਸ਼ਾਕਾਹਾਰੀ ਲੋਕਾਂ ਦੀ ਗਿਣਤੀ ਭਾਰਤ ਵਿਚ ਹੈ ਅਤੇ ਉਹਨਾਂ ਤੋਂ ਸਾਨੂੰ ਸਭ ਤੋਂ ਮਹੱਤਵਪੂਰਨ ਫੀਡਬੈਕ ਮਿਲਿਆ ਹੈ ਕਿ ਉਹ ਇਸ ਬਾਰੇ ਬਹੁਤ ਗੰਭੀਰ ਹਨ ਕਿ ਉਹਨਾਂ ਦਾ ਭੋਜਨ ਕਿਵੇਂ ਪਕਾਇਆ ਅਤੇ ਪਹੁੰਚਾਇਆ ਜਾਂਦਾ ਹੈ।” ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਖੁਰਾਕ ਸੰਬੰਧੀ ਤਰਜੀਹਾਂ ਨੂੰ ਹੱਲ ਕਰਨ ਲਈ, ਅਸੀਂ ਅੱਜ 100 ਫ਼ੀਸਦੀ ਸ਼ਾਕਾਹਾਰੀ ਖੁਰਾਕ ਪੰਸਦ ਕਰਨ ਵਾਲੇ ਗਾਹਕਾਂ ਲਈ ਜ਼ੋਮੈਟੋ ‘ਤੇ ‘ਸ਼ੁੱਧ ਸ਼ਾਕਾਹਾਰੀ ਫਲੀਟ’ ਦੇ ਨਾਲ ‘ਸ਼ੁੱਧ ਸ਼ਾਕਾਹਾਰੀ ਮਾਧਿਅਮ’ ਲਾਂਚ ਕਰ ਰਹੇ ਹਾਂ।

ਗੋਇਲ ਨੇ ਸਾਂਝਾ ਕੀਤਾ ਕਿ ‘ਸ਼ੁੱਧ ਸ਼ਾਕਾਹਾਰੀ ਮਾਧਿਅਮ’ ਵਿੱਚ ਮਾਸਾਹਾਰੀ ਚੀਜ਼ਾਂ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਛੱਡ ਕੇ, ਵਿਸ਼ੇਸ਼ ਤੌਰ ‘ਤੇ ਸ਼ਾਕਾਹਾਰੀ ਭੋਜਨ ਪਰੋਸਣ ਵਾਲੇ ਰੈਸਟੋਰੈਂਟਾਂ ਦੀ ਚੋਣ ਸ਼ਾਮਲ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਕਦਮ ਕਿਸੇ ਧਾਰਮਿਕ ਜਾਂ ਸਿਆਸੀ ਤਰਜੀਹਾਂ ਲਈ ਨਹੀਂ ਹੈ। ਹਾਲਾਂਕਿ, ਜ਼ੋਮੈਟੋ ਦੇ ਸੀਈਓ ਦੇ ਇਸ ਕਦਮ ਲਈ ਸੋਸ਼ਲ ਮੀਡੀਆ ‘ਤੇ ਇੱਕ ਵਰਗ ਦੁਆਰਾ ਆਲੋਚਨਾ ਕੀਤੀ ਗਈ ਹੈ। 

ਗੋਇਲ ਨੇ ਕਿਹਾ, ”ਜ਼ੋਮੈਟੋ ਦੇ ਆਲ-ਸ਼ਾਕਾਹਾਰੀ ਫਲੀਟ ਵਿੱਚ ਹਰੇ ਬਕਸੇ ਹੋਣਗੇ ਨਾ ਕਿ ਰਵਾਇਤੀ ਲਾਲ ਬਕਸੇ।” ਗੋਇਲ ਨੇ ਸਪੱਸ਼ਟ ਕੀਤਾ ਕਿ ਇਹ ਭੋਜਨ ਸਪਲਾਈ ਕਰਨ ਵਾਲੇ ਵਿਅਕਤੀ ਵਿਸ਼ੇਸ਼ ਤੌਰ ‘ਤੇ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟਾਂ ਤੋਂ ਆਰਡਰ ਪ੍ਰਦਾਨ ਕਰਨਗੇ ਅਤੇ ਕੋਈ ਵੀ ਮਾਸਾਹਾਰੀ ਭੋਜਨ ਨਹੀਂ ਸੰਭਾਲਣਗੇ। ਇਸ ਤੋਂ ਇਲਾਵਾ, ਉਹ ਹਰੇ ਰੰਗ ਦਾ ਬਾਕਸ ਲੈ ਕੇ ਮਾਸਾਹਾਰੀ ਰੈਸਟੋਰੈਂਟ ਵਿੱਚ ਵੀ ਦਾਖਲ ਨਹੀਂ ਹੋਣਗੇ।

Add a Comment

Your email address will not be published. Required fields are marked *