ਰੂਸ ਦੀਆਂ ਚੋਣਾਂ ‘ਚ ਵਲਾਦੀਮੀਰ ਪੁਤਿਨ ਦੀ ਜਿੱਤ

ਰੂਸ ‘ਚ ਚੋਣਾਂ ਦੀ ਗਿਣਤੀ ਤੋਂ ਬਾਅਦ ਵਲਾਦੀਮੀਰ ਪੁਤਿਨ ਦਾ ਇਕ ਵਾਰ ਫ਼ਿਰ ਤੋਂ ਰਾਸ਼ਟਰਪਤੀ ਬਣਨਾ ਤੈਅ ਹੈ। ਇਹ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ 5ਵਾਂ ਕਾਰਜਕਾਲ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੋਸੇਫ਼ ਸਟਾਲਿਨ ਦੇ ਨਾਂ ਸਭ ਤੋਂ ਲੰਬੇ ਸਮੇਂ ਤੱਕ ਰੂਸ ਦੇ ਰਾਸ਼ਟਰਪਤੀ ਬਣਨ ਦਾ ਰਿਕਾਰਡ ਦਰਜ ਹੈ। 71 ਸਾਲਾ ਪੁਤਿਨ 5ਵੀਂ ਵਾਰ ਰਾਸ਼ਟਰਪਤੀ ਬਣਨ ਦੇ ਨਾਲ ਹੀ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਵੱਧ ਸਮੇਂ ਤੱਕ ਰਾਸ਼ਟਰਪਤੀ ਰਹਿਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲੈਣਗੇ। ਰੂਸ ‘ਚ ਰਾਸ਼ਟਰਪਤੀ ਸ਼ਾਸਨਕਾਲ 6 ਸਾਲ ਦਾ ਹੁੰਦਾ ਹੈ। ਇਸ ਤਰ੍ਹਾਂ ਸਾਲ 2030 ਤੱਕ ਉਨ੍ਹਾਂ ਦੀ ਉਮਰ 77 ਸਾਲ ਹੋ ਜਾਵੇਗੀ ਤੇ ਉਹ 30 ਸਾਲ ਤੱਕ (5 ਵਾਰ) ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਜਾਣਗੇ। 

ਕੇਂਦਰੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੋਟਾਂ ਦੀ ਗਿਣਤੀ ਅੰਕੜਿਆਂ ਅਨੁਸਾਰ ਲਗਭਗ 88 ਫ਼ੀਸਦੀ ਵੋਟਾਂ ਪੁਤਿਨ ਨੂੰ ਪਈਆਂ ਹਨ। ਇੰਨੇ ਵੱਡੇ ਫ਼ਰਕ ਨਾਲ ਚੋਣਾਂ ਜਿੱਤਣਾ ਆਪਣੇ-ਆਪ ‘ਚ ਇਕ ਰਿਕਾਰਡ ਹੈ। ਇਸ ਤਰ੍ਹਾਂ ਉਨ੍ਹਾਂ ਦਾ 5ਵੀਂ ਵਾਰ ਰਾਸ਼ਟਰਪਤੀ ਬਣਨਾ ਤੈਅ ਹੈ। 

ਚੋਣ ਕਮਿਸ਼ਨ ਵੱਲੋਂ ਅੰਕੜੇ ਜਾਰੀ ਕੀਤੇ ਜਾਣ ਤੋਂ ਬਾਅਦ ਪੁਤਿਨ ਨੇ ਮਾਸਕੋ ‘ਚ ਜੇਤੂ ਸਪੀਚ ਦਿੱਤੀ ਤੇ 5ਵੇਂ ਕਾਰਜਕਾਲ ਬਾਰੇ ਆਪਣੀ ਰਣਨੀਤੀ ਸਪੱਸ਼ਟ ਕੀਤੀ। ਆਪਣੇ ਸਮਰਥਕਾਂ ਸਾਹਮਣੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੇਸ਼ ਦੀ ਜਨਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣ ‘ਚ ਦੇਸ਼ ਦੇ ਵੋਟਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। 

Add a Comment

Your email address will not be published. Required fields are marked *