ਡੱਚ PM ਮਾਰਕ ਰੁਟੇ ਨੇ ਦਿੱਤਾ ਅਸਤੀਫਾ
July 8, 2023
![](http://mehakewattan.com/wp-content/uploads/2023/07/2023_7image_04_59_497707633dutchpmmarkrutte-ll.jpg)
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮਾਈਗ੍ਰੇਸ਼ਨ ਨੀਤੀ ਨੂੰ ਲੈ ਕੇ ਗਠਜੋੜ ਪਾਰਟੀਆਂ ਦਰਮਿਆਨ ਮਤਭੇਦ ਕਾਰਨ ਡੱਚ ਸਰਕਾਰ ਡਿੱਗ ਗਈ। ਇਸ ਸਬੰਧੀ 4 ਸਹਿਯੋਗੀ ਦਲ- ਪੀਪਲਜ਼ ਪਾਰਟੀ ਫਾਰ ਫ੍ਰੀਡਮ ਐਂਡ ਡੈਮੋਕ੍ਰੇਸੀ (VVD), ਡੈਮੋਕ੍ਰੇਟਸ 66 (D66), ਕ੍ਰਿਸ਼ਚੀਅਨ ਡੈਮੋਕ੍ਰੇਟਿਕ ਅਪੀਲ (CDA) ਅਤੇ ਕ੍ਰਿਸ਼ਚੀਅਨ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਸੀ, ਜੋ ਸਫਲ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਡੇਢ ਸਾਲ ਪਹਿਲਾਂ ਰੁਟੇ ਦੀ ਅਗਵਾਈ ਹੇਠ ਗਠਜੋੜ ਦੀ ਸਰਕਾਰ ਬਣੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਮਾਈਗ੍ਰੇਸ਼ਨ ‘ਤੇ ਸੀਮਾ ਲਗਾਉਣ ਨੂੰ ਲੈ ਕੇ ਸਰਕਾਰ ‘ਚ ਸ਼ਾਮਲ ਪਾਰਟੀਆਂ ਵਿਚਾਲੇ ਮਤਭੇਦ ਸਾਹਮਣੇ ਆ ਰਹੇ ਸਨ।