ਅਮਰੀਕਾ ਦੇ ਫਿਲਾਡੇਲਫੀਆ ‘ਚ ਹੋਈ ਗੋਲੀਬਾਰੀ

ਵਾਸ਼ਿੰਗਟਨ – ਅਮਰੀਕਾ ਦੇ ਫਿਲਾਡੇਲਫੀਆ ਦੇ ਉਪਨਗਰਾਂ ‘ਚ ਸ਼ਨੀਵਾਰ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ‘ਸੇਂਟ ਪੈਟ੍ਰਿਕ ਡੇਅ’ ਪਰੇਡ ਨੂੰ ਰੱਦ ਕਰਨਾ ਪਿਆ ਅਤੇ ਬੱਚਿਆਂ ਦਾ ‘ਥੀਮ ਪਾਰਕ’ ਬੰਦ ਕਰਨਾ ਪਿਆ। ਮਿਡਲਟਾਊਨ ਟਾਊਨਸ਼ਿਪ ਪੁਲਸ ਨੇ ਕਿਹਾ ਕਿ ਪੂਰਬੀ ਪੈਨਸਿਲਵੇਨੀਆ ਵਿੱਚ ਫਾਲਸ ਟਾਊਨਸ਼ਿਪ ਵਿੱਚ ਇੱਕ “ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ” ਅਤੇ ਇਸ ਘਟਨਾ ਵਿੱਚ “ਕਈ ਜਾਨੀ ਨੁਕਸਾਨ” ਦੀ ਰਿਪੋਰਟ ਕੀਤੀ ਗਈ ਹੈ।

ਬਕਸ ਕਾਉਂਟੀ ਦੇ ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਦਰਵਾਜ਼ੇ ਬੰਦ ਰੱਖਣ ਦੀ ਚੇਤਾਵਨੀ ਦਿੱਤੀ ਹੈ। ਇੱਕ ਸਥਾਨਕ ਚੁਣੇ ਹੋਏ ਅਧਿਕਾਰੀ ਨੇ ਗੋਲੀਬਾਰੀ ਨੂੰ “ਘਰੇਲੂ” ਦੱਸਿਆ। ਫਾਲਜ਼ ਟਾਊਨਸ਼ਿਪ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਚੇਅਰਮੈਨ ਜੈਫਰੀ ਡੇਨੇਸ ਨੇ ਕਿਹਾ ਕਿ ਬੰਦੂਕਧਾਰੀ ਟਾਊਨਸ਼ਿਪ ਵਿੱਚ ਦੋ ਥਾਵਾਂ ‘ਤੇ ਗਿਆ ਅਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਮਿਡਲਟਾਊਨ ਟਾਊਨਸ਼ਿਪ ਪੁਲਸ ਨੇ ਕਿਹਾ ਕਿ ਸ਼ੱਕੀ ਦੀ ਪਛਾਣ 26 ਸਾਲਾ ਆਂਦਰੇ ਗੋਰਡਨ ਵਜੋਂ ਕੀਤੀ ਗਈ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਵਰਤਮਾਨ ਵਿੱਚ ਬੇਘਰ ਹੈ ਅਤੇ “ਮੁੱਖ ਤੌਰ ‘ਤੇ ਟ੍ਰੈਂਟਨ ਵਿੱਚ ਰਹਿੰਦਾ ਹੈ।”

Add a Comment

Your email address will not be published. Required fields are marked *