ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਆਕਲੈਂਡ ਵਾਸੀਆਂ ਦੀ ਵਧੇਗੀ ਸੱਮਸਿਆ

ਆਕਲੈਂਡ – ਆਕਲੈਂਡ ਰੇਲ ਸੇਵਾ ਵਲੋਂ ਰਿਪੇਅਰ ਅਤੇ ਇਮਪਰੂਵਮੈਂਟ ਦੇ ਚਲਦਿਆਂ ਕਰੀਬ 2 ਹਫਤੇ ਲਈ ਰੇਲ ਸੇਵਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਰੇਲ ਸੇਵਾਵਾਂ ਬਾਕਸਿੰਗ ਡੇਅ ਤੋਂ ਲੈਕੇ 14 ਜਨਵਰੀ ਤੱਕ ਬੰਦ ਰਹਿਣਗੀਆਂ, ਜਿਸਦਾ ਸਿੱਧੇ ਤੌਰ ‘ਤੇ ਆਕਲੈਂਡ ਵਾਸੀਆਂ ਨੂੰ ਕਾਫੀ ਸੱਮਸਿਆ ਦਾ ਸਾਹਮਣਾ ਕਰਨਾ ਪਏਗਾ। ਇਨ੍ਹਾਂ ਦਿਨਾਂ ਦੌਰਾਨ ਜੰਗੀ ਪੱਧਰ ਰਿਪੇਅਰ ਅਤੇ ਇਮਪਰੂਵਮੈਂਟ ਦਾ ਕੰਮ ਚਲਾਇਆ ਜਾਏਗਾ। ਕਰੀਬ 1800 ਕਰਮਚਾਰੀ, 89 ਵੱਖੋ-ਵੱਖ ਲੋਕੇਸ਼ਨਾਂ ‘ਤੇ ਕਾਰਜਸ਼ੀਲ ਰਹਿਣਗੇ। ਕੀਵੀ ਰੇਲ ਚੀਫ ਕੈਪੀਟਲ ਐਂਡ ਐਸੇਟ ਡਵੈਲਪਮੈਂਟ ਅਫਸਰ ਡੇਵਿਡ ਗੋਰਡਨ ਨੇ ਦੱਸਿਆ ਕਿ ਕ੍ਰਿਸਮਿਸ ਤੇ ਨਵੇਂ ਸਾਲ ਦੀ ਬ੍ਰੇਕ ਦੌਰਾਨ ਇਸ ਕੰਮ ਨੂੰ ਸਿਰੇ ਚੜਾਉਣ ਦਾ ਸਭ ਤੋਂ ਵਧੀਆ ਸਮਾਂ ਸੀ। ਵੈਸਟਰਨ ਲਾਈਨ ਵੀ ਕੰਸਟਰਕਸ਼ਨ ਦੇ ਕੰਮ ਦੇ ਚਲਦਿਆਂ 19 ਤੋਂ 21 ਜਨਵਰੀ ਤੱਕ ਬੰਦ ਰਹੇਗੀ।

Add a Comment

Your email address will not be published. Required fields are marked *