‘ਜਨ ਗਣ ਮਨ’ ਗਾਉਣ ਵਾਲੀ ਗਾਇਕਾ ਮੈਰੀ ਮਿਲਬੇਨ ਨੇ ਕਿਹਾ- CAA  ‘ਲੋਕਤੰਤਰ ਦਾ ਸੱਚਾ ਕਾਰਜ’

ਵਾਸ਼ਿੰਗਟਨ – ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਉਣ ਅਤੇ ਪ੍ਰਧਾਨ ਮੰਤਰੀ ਦੇ ਪੈਰ ਛੂਹਣ ਵਾਲੀ ਮਸ਼ਹੂਰ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਅਾਪਣੀ ਅਮਰੀਕੀ ਸਰਕਾਰ ਦੇ ਵਿਚਾਰਾਂ ਦੇ ਉਲਟ ਭਾਰਤ ’ਚ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ.ਏ.) ਦੀ ਬੜੀ ਸ਼ਲਾਘਾ ਕੀਤੀ ਹੈ।

ਗਾਇਕਾ ਮੈਰੀ ਮਿਲਬੇਨ ਨੇ ‘ਐਕਸ’ ਉਤੇ ਅਮਰੀਕੀ ਵਿਦੇਸ਼ ਮੰਤਰਾਲਾ ਅਤੇ ਪੀ.ਐਮ. ਮੋਦੀ ਨੂੰ ਟੈਗ ਕਰਦੇ ਹੋਏ ਪੋਸਟ ਕੀਤਾ – ‘‘ਪੀ. ਐੱਮ. ਮੋਦੀ ਆਪਣੀ ਆਸਥਾ ਦੇ ਕਾਰਣ ਸਤਾਏ ਜਾ ਰਹੇ ਲੋਕਾਂ ਦੇ ਪ੍ਰਤੀ ਦਿਆਲੂ ਅਗਵਾਈ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ’ਚ ਘਰ ਮੁਹੱਈਆ ਕਰਵਾ ਰਹੇ ਹਨ। ਇਹ ਧਾਰਮਿਕ ਅਾਜ਼ਾਦੀ ਚਾਹੁੰਣ ਵਾਲੇ ਈਸਾਈਆਂ, ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਲਈ ਸ਼ਾਂਤੀ ਦਾ ਮਾਰਗ ਹੈ। ਜਦੋਂ ਪ੍ਰਧਾਨ ਮੰਤਰੀ ਤੀਜੇ ਕਾਰਜਕਾਲ ਲਈ ਚੁਣੇ ਜਾਣ ਤਾਂ ਇਕਸੁਰ ਵਿਚ ਇਕ ਬਿਹਤਰ ਲੋਕਤੰਤਰੀ ਭਾਈਵਾਲ ਬਣਨ ਦਾ ਟੀਚਾ ਰੱਖਣ। ਨਾਗਰਿਕ ਸੋਧ ਕਾਨੂੰਨ ਲੋਕਤੰਤਰ ਦਾ ਇਕ ਸੱਚਾ ਕਾਰਜ ਹੈ।”

ਸਿੰਗਰ ਮਿਲਬੇਨ ਨੇ ਸੋਮਵਾਰ 11 ਮਾਰਚ ਨੂੰ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਨਿਯਮ ਨੂੰ ਅਧਿਸੂਚਿਤ ਕੀਤੇ ਜਾਣ ਦੇ ਤੁਰੰਤ ਬਾਅਦ ਵੀ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਸੀ- ‘‘ਇਕ ਈਸਾਈ, ਆਸਥਾਵਾਨ ਔਰਤ ਅਤੇ ਧਾਰਮਿਕ ਆਜ਼ਾਦੀ ਦੀ ਵਿਸ਼ਵ ਪੱਧਰੀ ਵਕਾਲਤ ਕਰਨ ਵਾਲੀ ਅੌਰਤ ਦੇ ਰੂਪ ਵਿਚ ਮੈਂ ਸੀ. ਏ. ਏ. ਦੇ ਲਾਗੂ ਕਰਨ ਦਾ ਐਲਾਨ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਲਾਘਾ ਕਰਦੀ ਹਾਂ।’’ ਉਨ੍ਹਾਂ ਨੇ ਆਪਣੇ ‘ਐਕਸ’ ਹੈਂਡਲ ’ਤੇ ਇਕ ਪੋਸਟ ’ਚ ਪੀ.ਐੱਮ. ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ ਸੀ।

ਅਮਰੀਕਾ ਨੇ ਕੱਲ੍ਹ ਵੀਰਵਾਰ ਕਿਹਾ ਸੀ ਕਿ ਉਹ ਭਾਰਤ ’ਚ ਸੀ. ਏ. ਏ. ਅਧਿਸੂਚਿਤ ਕੀਤੇ ਜਾਣ ਬਾਰੇ ਜਾਣੂ ਹੈ ਅਤੇ ਕਾਨੂੰਨ ਦੇ ਲਾਗੂ ਕਰਨ ’ਤੇ ਉਸਦੀ ਤਿੱਖੀ ਨਜ਼ਰ ਹੈ। ਉਸ ਨੇ ਕਿਹਾ ਸੀ ਕਿ ਧਾਰਮਿਕ ਆਜ਼ਾਦੀ ਦਾ ਸਤਿਕਾਰ ਅਤੇ ਸਾਰੇ ਭਾਈਚਾਰਿਆਂ ਲਈ ਕਾਨੂੰਨ ਦੇ ਤਹਿਤ ਬਰਾਬਰ ਦਾ ਸਲੂਕ ਬੁਨਿਆਦੀ ਲੋਕਤੰਤਰੀ ਸਿਧਾਂਤ ਹਨ।

Add a Comment

Your email address will not be published. Required fields are marked *