ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ

ਮੁੰਬਈ : ‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਸੇ ਸਾਲ ਪ੍ਰਿਯੰਕਾ ਅਤੇ ਨਿਕ ਜੋਨਸ ਸਰੋਗੇਸੀ ਦੇ ਜ਼ਰੀਏ ਇੱਕ ਧੀ ਦੇ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੀ ਧੀ ਦਾ ਨਾਂ ‘ਮਾਲਤੀ ਮੈਰੀ ਚੋਪੜਾ ਜੋਨਸ’ ਰੱਖਿਆ ਹੈ। ਪ੍ਰਿਯੰਕਾ ਨੇ ਪਿਛਲੇ ਮਹੀਨਿਆਂ ‘ਚ ਕਈ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕਿਸੇ ਵੀ ਤਸਵੀਰ ‘ਚ ਉਸ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ। ਹੁਣ ਪਹਿਲੀ ਵਾਰ ਪ੍ਰਿਯੰਕਾ ਚੋਪੜਾ ਨੇ ਦੁਨੀਆ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ।

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਸ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਮਾਲਤੀ ਮੈਰੀ ਚੋਪੜਾ ਜੋਨਸ ਦੀ ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਬੇਬੀ ਚੇਅਰ ‘ਤੇ ਸੌਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਠੰਡ ਦੇ ਮੌਸਮ ਕਰਕੇ ਮਾਲਤੀ ਨੇ ਬਹੁਤ ਸਾਰੇ ਗਰਮ ਕੱਪੜੇ ਪਾਏ ਹੋਏ ਹਨ ਅਤੇ ਉਸ ਦਾ ਨਿੱਕਾ ਜਿਹਾ ਹੱਥ ਵੀ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਤੇ ਨਿਕ ਦੀ ਧੀ ਦੀਆਂ ਅੱਖਾਂ ਤੋਂ ਲੈ ਕੇ ਸਿਰ ਤੱਕ ਉਸ ਦਾ ਚਿਹਰਾ ਛੋਟੀ ਜਿਹੀ ਗੁਲਾਬੀ ਟੋਪੀ ਨਾਲ ਢੱਕਿਆ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸਿਰਫ਼ ਉਸ ਦਾ ਨੱਕ ਅਤੇ ਉਸ ਦੇ ਬੁੱਲ੍ਹ ਹੀ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਮਾਲਤੀ ਦੀ ਇਹ ਕਿਊਟ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਿਯੰਕਾ ਖੁਦ ਵੀ ਇੰਨੀ ਕਿਊਟਨੈੱਸ ਦੇਖ ਕੇ ਹੈਰਾਨ ਰਹਿ ਗਈ ਹੈ ਕਿਉਂਕਿ ਉਸ ਨੇ ਤਸਵੀਰ ‘ਚ ਹੇਠਾਂ ਲਿਖਿਆ ਹੈ- ‘ਆਈ ਮੀਨ…’ (ਮੇਰਾ ਮਤਲਬ…), ਜਿਵੇਂ ਕਿ ਉਸ ਨੂੰ ਕਿਊਟਨੈੱਸ ‘ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਫੈਨਜ਼ ਮਾਲਤੀ ਦਾ ਪੂਰਾ ਚਿਹਰਾ ਦੇਖਣ ਲਈ ਬੇਤਾਬ ਹਨ।

Add a Comment

Your email address will not be published. Required fields are marked *