ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਟੀਮ ਬਣੀ ਜੈਤੂ

ਆਕਲੈਂਡ – ਐਤਵਾਰ 10 ਮਾਰਚ ਟੀਪੁੱਕੀ ਵਿਖੇ ਹੋਏ ‘ਟੀਪੱੁਕੀ ਵਾਲੀਬਾਲ ਕੱਪ’ ਬਹੁਤ ਹੀ ਰੋਮਾਂਚਕ ਮੈਚਾਂ ਨਾਲ ਸਿਰੇ ਚੜਿਆ। ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਨੇ ਹਿੱਸਾ ਲਿਆ ਸੀ, ਜਿਨਾਂ ਵਿੱਚੋਂ ਵਧੀਆ ਪ੍ਰਦਰਸ਼ਨ ਕਰਦੀਆਂ ਟਾਈਗਰ ਸਪੋਰਟਸ ਕਲੱਬ ਅਤੇ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਵਿਚਾਲੇ ਪਹਿਲਾ ਸੈਮੀ ਫਾਈਨਲ ਹੋਇਆ, ਜਦਕਿ ਦੂਜਾ ਸੈਮੀ ਫਾਈਨਲ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਤੇ ਲਾਇਨਜ਼ ਸਪੋਰਟਸ ਕਲੱਬ ਵਿਚਾਲੇ ਹੋਇਆ। ਫਾਈਨਲ ਮੈਚ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਿਚਾਲੇ ਖੇਡਿਆ ਗਿਆ। ਫਾਈਨਲ ਮੈਚ ਅੰਤ ਤੱਕ ਦੇਖਣਯੋਗ ਤੇ ਰੋਮਾਂਚ ਭਰਿਆ ਰਿਹਾ ਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਨੇ ਆਖਿਰਕਾਰ ਇਸ ਕੱਪ ‘ਤੇ ਕਬਜਾ ਕਰ ਲਿਆ।

Add a Comment

Your email address will not be published. Required fields are marked *