ਫਾਰਮੂਲਾ-ਵਨ ਲਈ ਈਂਧਣ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਹੋਵੇਗੀ IOC

ਨਵੀਂ ਦਿੱਲੀ  – ਜਨਤਕ ਖੇਤਰ ਦੀ ਪੈਟ੍ਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. (ਆਈ. ਓ. ਸੀ.) ਨੇ ਈਂਧਨ ਗਰੇਡ ’ਚ ਇਕ ਤੋਂ ਬਾਅਦ ਇਕ ਨਵੀਨਤਾ ਕੀਤੀ ਹੈ। ਹੁਣ ਜਨਤਕ ਖੇਤਰ ਦੀ ਕੰਪਨੀ ਦੀਆਂ ਨਜ਼ਰਾਂ ਗ੍ਰਾ. ਪ੍ਰੀ. ’ਤੇ ਹਨ ਅਤੇ ਅਗਲੇ 3 ਮਹੀਨਿਆਂ ’ਚ ਇਹ ‘ਐਡ੍ਰੇਨਲਾਈਨ ਪੰਪਿੰਗ’ ਫਾਰਮੂਲਾ-ਵਨ (ਐੱਫ 1) ਮੋਟਰ ਰੇਸਿੰਗ ’ਚ ਵਰਤੇ ਜਾਣ ਵਾਲੇ ਈਂਧਨ ਦਾ ਉਤਪਾਨ ਸ਼ੁਰੂ ਕਰ ਦੇਵੇਗੀ। ਕੰਪਨੀ ਵਿਸ਼ੇਸ਼ ਈਂਧਨ ਦੇ ਖੇਤਰ ’ਚ ਵਿਸਥਾਰ ਦੀ ਰਣਨੀਤੀ ਤਹਿਤ ਇਸ ਦਿਸ਼ਾ ’ਚ ਕਦਮ ਉਠਾ ਰਹੀ ਹੈ।

ਆਈ. ਓ. ਸੀ. ਦੇ ਚੇਅਰਮੈਨ ਮਾਧਵ ਵੈਧ ਨੇ ਕਿਹਾ ਕਿ ਕੰਪਨੀ ਦੀ ਪਾਰਾਦੀਪ ਰਿਫਾਇਨਰੀ ’ਚ 3 ਮਹੀਨਿਆਂ ’ਚ ਫਾਰਮੂਲਾ-ਵਨ ਕਾਰ ਰੇਸਿੰਗ ’ਚ ਵਰਤੇ ਜਾਣ ਵਾਲੇ ਪੈਟ੍ਰੋਲ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਦੇਸ਼ ਦੀ ਸਭ ਤੋਂ ਵੱਡੀ ਪੈਟ੍ਰੋਲੀਅਮ ਕੰਪਨੀ ਆਈ. ਓ. ਸੀ. ਦੀ ਭਾਰਤ ਦੇ ਈਂਧਨ ਬਾਜ਼ਾਰ ’ਚ 40 ਫੀਸਦੀ ਹਿੱਸੇਦਾਰੀ ਹੈ। ਇਹ ਫਾਰਮੂਲਾ-ਵਨ ਈਂਧਣ ਦਾ ਉਤਪਾਦਨ ਕਰਨ ਵਾਲੀ ਦੇਸ਼ ਦੀ ਪਹਿਲੀ ਅਤੇ ਵਿਸ਼ਵ ਪੱਧਰ ’ਤੇ ਕੁਝ ਚੋਣਵੀਆਂ ਕੰਪਨੀਆਂ ’ਚ ਸ਼ਾਮਲ ਹੋ ਜਾਵੇਗੀ। ਵੈਧ ਨੇ ਕਿਹਾ ਕਿ ਕੰਪਨੀ ਨੂੰ ਆਸ ਹੈ ਕਿ ਉਸ ਦੇ ਫਾਰਮੂਲਾ-ਵਨ ਈਂਧਨ ਨੂੰ ਤਿੰਨ ਮਹੀਨਿਆਂ ’ਚ ਪ੍ਰਵਾਨਗੀ ਮਿਲ ਜਾਵੇਗੀ। ਇਸ ਤੋਂ ਬਾਅਦ ਉਹ ਇਸ ਈਂਧਨ ਦੀ ਸਪਲਾਈ ਐੱਫ-1 ਟੀਮ ਨੂੰ ਕਰਨ ਲਈ ਸ਼ੈੱਲ ਵਰਗੀਆਂ ਵਿਸ਼ਵ ਪੱਧਰੀ ਕੰਪਨੀਆਂ ਨਾਲ ਮੁਕਾਬਲਾ ਕਰੇਗੀ।

ਆਈ. ਓ. ਸੀ. ਕੋਲ ਪਹਿਲਾਂ ਤੋਂ ਹੀ 3 ਬ੍ਰਾਂਡਿਡ ਈਂਧਨ ਹਨ। ਇਸ ’ਚ ਵੱਧ ਵਿਕਣ ਵਾਲਾ ਐਕਸਟ੍ਰਾਗ੍ਰੀਨ ਡੀਜ਼ਲ ਵੀ ਸ਼ਾਮਲ ਹੈ। ‘ਫਾਰਮੂਲਾ ਵਨ’ ਈਂਧਨ ਅਜਿਹਾ ਹੁੰਦਾ ਹੈ, ਜੋ ਕਾਫੀ ਵਰਨਣਯੋਗ ਪ੍ਰਦਰਸ਼ਨ ਦਿੰਦਾ ਹੈ। ਵੈਧ ਨੇ ਕਿਹਾ ਕਿ ਕੰਪਨੀ ‘ਸਟਾਰਮ’ ਪੈਟ੍ਰੋਲ ਪੇਸ਼ ਕਰਨ ਨਾਲ ਰੇਸਿੰਗ ਸੈਸ਼ਨ ’ਚ ਉਤਰ ਗਈ ਹੈ। ‘ਸਟਾਰਮ’ ਦੀ ਵਰਤੋਂ ‘ਮੋਟਰਸਾਈਕਲ ਰੇਸਿੰਗ’ ਖੇਤਰ ’ਚ ਹੁੰਦਾ ਹੈ।

Add a Comment

Your email address will not be published. Required fields are marked *