ਨਿਊਜੀਲੈਂਡ ਭਰ ਵਿੱਚ ਪੈਟਰੋਲ ਸਟੇਸ਼ਨਾਂ ‘ਤੇ ਚੋਰਾਂ ਦੀ ਗਿਣਤੀ ਵਿੱਚ ਹੋਇਆ ਵਾਧਾ

ਆਕਲੈਂਡ – ਨਿਊਜੀਲੈਂਡ ਭਰ ਵਿੱਚ ਪੈਟਰੋਲ ਸਟੇਸ਼ਨਾਂ ‘ਤੇ ਪੈਟਰੋਲ ਚੋਰਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਲਗਾਤਾਰ ਵੱਧਦੀ ਮਹਿੰਗਾਈ ਹੈ ਜਾਂ ਲਗਾਤਾਰ ਅਸਫਲ ਹੁੰਦੀ ਨਿਊਜੀਲੈਂਡ ਪੁਲਿਸ, ਪਰ ਆਂਕੜੇ ਦੱਸਦੇ ਹਨ ਕਿ ਅਜਿਹੇ ਚੋਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜੋ ਬਿਨ੍ਹਾਂ ਪੈਸਾ ਦਿੱਤਿਆਂ ਪੈਟਰੋਲ ਸਟੇਸ਼ਨਾਂ ਤੋਂ ਪੈਟਰੋਲ ਪੁਆਉਂਦੇ ਹਨ ਤੇ ਰਫੂਚੱਕਰ ਹੋ ਜਾਂਦੇ ਹਨ। ਆਫਿਸ਼ਲ ਇਨਫੋਰਮੈਸ਼ਨ ਐਕਟ ਤਹਿਤ ਜਾਰੀ ਹੋਈ ਜਾਣਕਾਰੀ ਅਨੁਸਾਰ 2022 ਵਿੱਚ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਪਿਛਲੇ ਸਾਲ ਅਜਿਹੀਆਂ 27,782 ਘਟਨਾਵਾਂ ਸਾਹਮਣੇ ਆਈਆਂ ਸਨ। ਮੋਟਰ ਟਰੇਡ ਅਸੋਸੀਏਸ਼ਨ ਚੀਫ ਲੀ ਮਾਰਸ਼ਲ ਅਨੁਸਾਰ ਇਨ੍ਹਾਂ ਘਟਨਾਵਾਂ ਸਿੱਧੇ ਤੌਰ ‘ਤੇ ਵੱਧਦੇ ਵਿੱਤੀ ਬੋਝ ਨਾਲ ਜੋੜਿਆ ਜਾ ਸਕਦਾ ਹੈ। ਕਈ ਪੈਟਰੋਲ ਸਟੇਸ਼ਨਾਂ ‘ਤੇ ਤਾਂ ਅਜਿਹੀਆਂ ਘਟਨਾਵਾਂ ਹਫਤੇ ਵਿੱਚ ਘੱਟੋ-ਘੱਟ 2 ਵਾਰ ਜਾਂ ਇਸ ਤੋਂ ਜਿਆਦਾ ਵਾਰ ਵਾਪਰ ਰਹੀਆਂ ਹਨ, ਜਿਸ ਕਾਰਨ ਪੈਟਰੋਲ ਸਟੇਸ਼ਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।

Add a Comment

Your email address will not be published. Required fields are marked *