ਮੈਲਬਰੌਨ ਤੋਂ ਅੰਮ੍ਰਿਤਸਰ ਅਤੇ ਭਾਰਤੀ ਸ਼ਹਿਰਾਂ ਲਈ ਉਡਾਣਾ ਦੀ ਮੰਗ

ਮੈਲਬਰੌਨ- ਭਾਰਤ ਤੋਂ ਆਸਟ੍ਰੇਲੀਆਂ ਨੂੰ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਯਾਤਰੀ ਆਉਂਦੇ ਜਾਂਦੇ ਰਹਿੰਦੇ ਹਨ। ਦੁਨੀਆਂ ਭਰ ਦੇ ਦੇਸ਼ਾਂ ਵਿੱਚ ਆਸਟ੍ਰੇਲੀਆਂ ਨੂੰ ਆਉਣ ਵਾਲੇ ਯਾਤਰੀਆਂ ਵਿੱਚ ਭਾਰਤ ਦਾ 10ਵਾਂ ਨੰਬਰ ਆਉਂਦਾ ਹੈ। ਅਜਿਹੇ ਵਿੱਚ ਯਾਤਰੀਆਂ ਦੀ ਆਮਦ ਹੋਰ ਵਧਾਉਣ ਲਈ ਮੈਲਬਰੌਨ ਤੋਂ ਭਾਰਤ ਦੇ ਅੰਮ੍ਰਿਤਸਰ, ਚੰਡੀਗੜ੍ਹ, ਬੈਂਗਲੌਰ, ਕਲਕੱਤਾ, ਹੈਦਰਾਬਾਦ ਸ਼ਹਿਰਾਂ ਨੂੰ ਉਡਾਣਾਂ ਸ਼ੁਰੂ ਕੀਤੇ ਜਾਣ ਦੀ ਮੰਗ ਹੋਣ ਲੱਗ ਪਈ ਹੈ। ਆਸਟ੍ਰੇਲੀਆਂ ਇੰਡੀਆਂ ਇੰਸਟੀਚਿਊਟ ਦੀ ਤਾਜਾ ਆਈ ਰਿਪੋਰਟ ਵਿੱਚ ਦੱਸਿਆ ਗਿਆ ਹੈ। ਕਿ ਨਜਦੀਕੀ ਭਵਿੱਖ ਵਿੱਚ ਮੈਲਬੌਰਨ ਵਰਗੇ ਸ਼ਹਿਰ ਤੋਂ ਇਹਨਾਂ ਸ਼ਹਿਰਾਂ ਨੂੰ ਉਡਾਣਾਂ ਦਾ ਸ਼ੁਰੂ ਹੋਣਾ ਇੰਨਾ ਮਹੱਤਵਪੂਰਨ ਹੋ ਗਿਆ ਹੈ ਕਿ ਵਿਕਟੋਰੀਆਂ ਵਿੱਚ ਭਾਰਤੀ ਮੂਲ ਦਾ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ। ਅਤੇ ਅਜਿਹੇ ਵਿੱਚ ਮੈਲਬੌਰਨ ਤੋਂ ਇਹਨਾਂ ਸ਼ਹਿਰਾਂ ਨੂੰ ਉਡਾਣਾ ਭਾਰਤੀ ਭਾਈਚਾਰੇ ਲਈ ਵੱਡੀ ਰਾਹਤ ਹੋਵੇਗੀ।

Add a Comment

Your email address will not be published. Required fields are marked *