ਬਜੁਰਗ ਅਰਬਪਤੀ ਵਲੋਂ ਮਿਲੀ ਮੱਦਦ ਨਾਲ ਦੱਖਣੀ ਆਕਲੈਂਡ ‘ਚ ਖੋਲਿਆ ਜਾਏਗਾ ਨਵਾਂ ਸਕੂਲ
January 20, 2024
ਆਕਲੈਂਡ – ਹਰੋਲਡ ਪਰਮਬਲੀ ਜੋ ਕਿ 2016 ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ, ਨੇ ਕਰੀਬ $122 ਮਿਲੀਅਨ ਦੀ ਆਪਣੀ ਜਾਇਦਾਦ ਦਾਨ ਕਰ ਦਿੱਤੀ ਸੀ ਤੇ ਉਸੇ ਦਾਨ ਕੀਤੀ ਜਾਇਦਾਦ ਵਿੱਚੋਂ ਦੱਖਣੀ ਆਕਲੈਂਡ ਦੇ ਡਰੂਰੀ ਵਿਖੇ ਨਵਾਂ ਕੈਥਲਿਕ ਸਕੂਲ ਆਉਂਦੀ 7 ਫਰਵਰੀ ਨੂੰ ਖੋਲਿਆ ਜਾ ਰਿਹਾ ਹੈ, ਜਿੱਥੇ ਸੈਂਕੜੇ ਬੱਚੇ ਵਧੀਆ ਦਰਜੇ ਦੀ ਵਿੱਦਿਆ ਹਾਸਿਲ ਕਰ ਸਕਣਗੇ। ਇਨ੍ਹਾਂ ਹੀ ਨਹੀਂ ਹਰ ਸਾਲ ਇਸ ਸਕੂਲ ਵਿੱਚ ਇੱਕ ਸਾਲਾ ਦਾ ਵਾਧਾ ਕੀਤਾ ਜਾਏਗਾ ਤੇ ਇਹ ਵਾਧਾ ਤੱਦ ਤੱਕ ਜਾਰੀ ਰਹੇਗਾ, ਜਦੋਂ ਤੱਕ ਫੁੱਲ 7 ਈਯਰ ਤੋਂ 13 ਈਯਰ ਸਕੂਲ ਹੋਂਦ ਵਿੱਚ ਨਹੀਂ ਆ ਜਾਂਦਾ। ਆਸ ਹੈ ਕਿ 2028 ਤੱਕ ਇਸ ਸਕੂਲ ਵਿੱਚ 900 ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰਿਆ ਕਰਨਗੇ।

