ਭਾਰਤੀ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਜ਼ ‘ਚ ਔਰਤਾਂ ਦੀ ਗਿਣਤੀ ‘ਚ ਹੋਇਆ ਵਾਧਾ

ਨਵੀਂ ਦਿੱਲੀ – ਭਾਰਤੀ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਪਿਛਲੇ 5 ਸਾਲਾਂ ਦੌਰਾਨ ਔਰਤਾਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਹੋਇਆ ਹੈ। ਡੇਲੋਇਟ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਵਿਚ ਦੱਸਿਆ ਕਿ 2023 ਵਿਚ ਕੰਪਨੀਆਂ ਦੇ ਬੋਰਡ ਵਿਚ ਉਹਨਾਂ ਦੀ ਹਿੱਸੇਦਾਰੀ 18.3 ਫ਼ੀਸਦੀ ਸੀ। ਬੋਰਡਜ਼ ਆਫ ਡਾਇਰੈਕਟਰਜ਼ ਵਿਚ ਔਰਤਾਂ : ਇਕ ਗਲੋਬਲ ਪਰਸਪੈਕਟਿਵ’ ਸਿਰਲੇਖ ਵਾਲੀ ਇਸ ਰਿਪੋਰਟ ਨੇ ਹਾਲਾਂਕਿ ਕਿਹਾ ਗਿਆ ਕਿ ਇਹ ਅੰਕੜਾ ਗਲੋਬਲ ਔਸਤ 23.3 ਫ਼ੀਸਦੀ ਤੋਂ ਘੱਟ ਹੈ।

ਡੈਲੋਇਟ ਨੇ ਆਪਣੀ ਇਸ ਰਿਪੋਰਟ ਲਈ 50 ਦੇਸ਼ਾਂ ਦੀਆਂ 18,000 ਤੋਂ ਵੱਧ ਕੰਪਨੀਆਂ ਦਾ ਵਿਸ਼ਲੇਸ਼ਣ ਕੀਤਾ। ਭਾਰਤ ਦੀਆਂ 400 ਕੰਪਨੀਆਂ ਇਸ ਵਿੱਚ ਸ਼ਾਮਲ ਹਨ। ਡੇਲੋਇਟ ਸਾਊਥ ਏਸ਼ੀਆ ਦੀ ਚੇਅਰਪਰਸਨ ਸ਼ੈਫਾਲੀ ਗੋਰਾਡੀਆ ਨੇ ਕਿਹਾ, “ਬੋਰਡ ਦੀ ਵਿਭਿੰਨਤਾ ਵਿੱਚ ਇੱਕ ਆਦਰਸ਼ ਬਦਲਾਅ ਦੀ ਜ਼ਰੂਰਤ ਹੈ, ਕਿਉਂਕਿ ਕਈ ਕੰਪਨੀਆਂ ਸੀਈਓ ਜਾਂ ਸੀਐੱਫਓ ਅਨੁਭਵ ਵਾਲੇ ਲੋਕਾਂ ਨੂੰ ਬੋਰਡ ਵਿੱਚ ਲਿਆਉਣਾ ਚਾਹੁੰਦੀਆਂ ਹਨ। ਇਸ ਲਈ ਇਹ ਅੰਕੜੇ ਭਵਿੱਖ ਲਈ ਇੱਕ ਆਸ਼ਾਵਾਦੀ ਦ੍ਰਿਸ਼ਟੀਕੋਣ ਨੂੰ ਨਹੀਂ ਦਰਸਾਉਂਦੇ।

ਭਾਰਤੀ ਕੰਪਨੀਆਂ ਨੂੰ ਇਤਿਹਾਸਕ ਰੁਝਾਨਾਂ ਨੂੰ ਤੋੜਨਾ ਚਾਹੀਦਾ ਹੈ ਅਤੇ ਪਿਛਲੀਆਂ ਭੂਮਿਕਾਵਾਂ ਨਾਲੋਂ ਸਮਰੱਥਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।” ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਜਾਰੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਦਯੋਗ ਵਿੱਚ ਬੋਰਡਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਹੌਲੀ-ਹੌਲੀ ਵੱਧ ਰਹੀ ਹੈ। ਸਾਲ 2023 ਵਿੱਚ ਬੋਰਡ ਆਫ਼ ਡਾਇਰੈਕਟਰਜ਼ ਵਿੱਚ 18.3 ਫ਼ੀਸਦੀ ਔਰਤਾਂ ਸਨ, ਜਦੋਂ ਕਿ 2018 ਵਿੱਚ ਇਹ ਅੰਕੜਾ 13.8 ਫ਼ੀਸਦੀ ਅਤੇ 2021 ਵਿੱਚ 17.1 ਫ਼ੀਸਦੀ ਸੀ।

Add a Comment

Your email address will not be published. Required fields are marked *