ਭਾਰਤੀ ਸਰਹੱਦ ’ਚ ਘੁੰਮਦਾ ਪਾਕਿ ਨਾਗਰਿਕ BSF ਨੇ ਕੀਤਾ ਕਾਬੂ

ਅੰਮ੍ਰਿਤਸਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਭਾਰਤੀ ਸਰਹੱਦ ਵਿਚ ਘੁੰਮ ਰਿਹਾ ਸੀ। ਪਾਕਿਸਤਾਨ ਨਾਗਰਿਕ ਤੋਂ ਤਿੰਨ ਵੱਖ-ਵੱਖ ਆਈ. ਕਾਰਡ, ਇਕ ਮੋਬਾਈਲ, ਇਕ ਹੈੱਡਫੋਨ ਅਤੇ ਕੁਝ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਨਾਗਰਿਕ ਕਿਵੇਂ ਭਾਰਤੀ ਸਰਹੱਦ ਵਿਚ ਦਾਖ਼ਲ ਹੋਇਆ ਅਤੇ ਕਿਹੜੇ ਇਰਾਦੇ ਨਾਲ ਆਇਆ ਸੀ। ਇਸ ਦੀ ਜਾਂਚ ਬੀ. ਐੱਸ. ਐੱਫ. ਵਲੋਂ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਬੀ. ਐੱਸ. ਐੱਫ. ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ।

Add a Comment

Your email address will not be published. Required fields are marked *