ਵਿਆਹ ’ਚ 3 ਬੈਂਡ ਵਾਲਿਆਂ ਦੀ ਕਰੰਟ ਲੱਗਣ ਨਾਲ ਹੋਈ ਦਰਦਨਾਕ ਮੌਤ

ਆਗਰਾ – ਇਥੋਂ ਦੇ ਸਿਕੰਦਰਾ ਥਾਣਾ ਖ਼ੇਤਰ ਦੇ ਖੇੜਾਗੜ੍ਹ ਦੇ ਸਾਲੇਹਨਗਰ ਪਿੰਡ ’ਚ ਉੱਚ ਸਮਰੱਥਾ ਵਾਲੀ ਬਿਜਲੀ ਦੀ ਲਾਈਨ (ਤਾਰ) ਦੀ ਲਪੇਟ ’ਚ ਆਉਣ ਨਾਲ ਇਕ ਬੈਂਡ ਪਾਰਟੀ ਦੇ 3 ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 1 ਹੋਰ ਝੁਲਸ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਸਿਕੰਦਰਾ ਤੋਂ ਬਰਾਤ ਖੇੜਾਗੜ੍ਹ ਦੇ ਪਿੰਡ ਸਲੇਹਨਗਰ ’ਚ ਅਤਰ ਸਿੰਘ ਦੇ ਘਰ ਆਈ ਸੀ। ਵਿਆਹ ਦੇ ਮਹਿਮਾਨਾਂ ਨੇ ਬੈਂਡ ਪਾਰਟੀ ਬੁੱਕ ਕੀਤੀ ਸੀ, ਜੋ ਉਥੇ ਪਹੁੰਚ ਗਈ ਸੀ।

ਪੁਲਸ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਬਰਾਤ ਦੀ ਤਿਆਰੀ ’ਚ ਬੈਂਡ ਵਾਲੀ ਗੱਡੀ ਲੰਘਦੇ ਸਮੇਂ 11 ਹਜ਼ਾਰ ਕੇ. ਵੀ. ਹਾਈ ਟੈਂਸ਼ਨ ਲਾਈਨ ਦੀਆਂ ਤਾਰਾਂ ਦੇ ਸੰਪਰਕ ’ਚ ਆ ਗਈ, ਜਿਸ ਕਾਰਨ ਸੰਤੋਸ਼ ਕੁਮਾਰ (20), ਪਦਮ ਸਿੰਘ (20), ਅਚਲ ਸਿੰਘ (50) ਤੇ ਸਚਿਨ (20) ਝੁਲਸ ਗਏ।

ਪੁਲਸ ਅਨੁਸਾਰ ਇਨ੍ਹਾਂ ਝੁਲਸੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਸੰਤੋਸ਼, ਪਦਮ ਸਿੰਘ ਤੇ ਅਚਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਚਿਨ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਪ ਜ਼ਿਲਾ ਮੈਜਿਸਟਰੇਟ ਸੰਦੀਪ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

Add a Comment

Your email address will not be published. Required fields are marked *