ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦਾ ਦੱਸਿਆ ਹਾਲ

ਚੰਡੀਗੜ੍ਹ – ਸ਼ਹਿਰ ’ਚ ਐਤਵਾਰ ਨੂੰ ਸਵੇਰ ਸਮੇਂ ਤੋਂ ਹੀ ਰੁਕ-ਰੁਕ ਕੇ ਪਏ ਮੀਂਹ ਨੇ ਛਹਿਬਰ ਲਾਈ। ਬਾਅਦ ਦੁਪਹਿਰ ਲਗਾਤਾਰ 3 ਘੰਟੇ ਹਲਕਾ ਮੀਂਹ ਪੈਂਦਾ ਰਿਹਾ। ਇਸ ਮੀਂਹ ਦੌਰਾਨ ਸਾਈਕਲ ਸਵਾਰ ਤੇ ਮੋਟਰਸਾਈਕਲ ਸਵਾਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਐਤਵਾਰ ਨੂੰ ਸ਼ਾਮ ਸਮੇਂ ਮੌਸਮ ਬਿਲਕੁਲ ਸੁਹਾਵਣਾ ਹੋ ਗਿਆ ਸੀ।

ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18.7 ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਰਿਹਾ।

ਮੌਸਮ ਵਿਭਾਗ ਨੇ ਮੁੜ 4 ਮਾਰਚ ਨੂੰ ਅਸਮਾਨ ’ਚ ਬੱਦਲਵਾਈ ਰਹਿਣ ਦੇ ਨਾਲ-ਨਾਲ ਮੁੜ ਹਲਕਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਜਦਕਿ 5 ਤੇ 6 ਮਾਰਚ ਨੂੰ ਅਸਮਾਨ ’ਚ ਮੁੜ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 7 ਤੇ 8 ਮਾਰਚ ਨੂੰ ਅਸਮਾਨ ਬਿਲਕੁਲ ਸਾਫ਼ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।

Add a Comment

Your email address will not be published. Required fields are marked *