ਆਕਲੈਂਡ ਵਿੱਚ ਬਨਣ ਵਾਲੇ ਐਮਜੋਨ ਦੇ ਡਾਟਾ ਸੈਂਟਰ ‘ਤੇ ਲੱਗੀ ਰੋਕ

ਆਕਲੈਂਡ – ਆਕਲੈਂਡ ਵਿੱਚ ਐਮਜੋਨ ਵਲੋਂ ਬਣਾਏ ਜਾਣ ਵਾਲੇ ਅਰਬਾਂ ਡਾਲਰ ਦੀ ਲਾਗਤ ਵਾਲੇ ਡਾਟਾ ਸੈਂਟਰ ‘ਤੇ ਆਰਜੀ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਐਮਜੋਨ ਨੇ ਆਉਂਦੇ ਕੁਝ ਸਾਲਾਂ ਵਿੱਚ ਨਿਊਜੀਲੈਂਡ ਵਿੱਚ $7.5 ਬਿਲੀਅਨ ਦੀ ਲਾਗਤ ਨਾਲ 3 ਡਾਟਾ ਸੈਂਟਰ ਬਨਾਉਣੇ ਹਨ। ਆਕਲੈਂਡ ਵਿੱਚ ਬਨਣ ਵਾਲੇ ਸੈਂਟਰ ਨੂੰ ਕਾਉਂਸਲ ਨੇ ਇਸ ਲਈ ਰੋਕਿਆ ਹੈ ਕਿਉਂਕਿ ਕਾਉਂਸਲ ਦਾ ਕਹਿਣਾ ਹੈ ਕਿ ਪਾਣੀ ਦੀ ਸਾਂਭ-ਸੰਭਾਲ ਲਈ ਡਾਟਾ ਸੈਂਟਰ ਨੂੰ ਟੋਟਾਟਾ ਕਰੀਕ ਇਂਟੀਗਰੇਟਡ ਕੈਚਮੈਂਟ ਮੈਨੇਜਮੈਂਟ ਯੋਜਨਾ ਦੇ ਨਿਯਮਾਂ ਨੂੰ ਮੰਨਣਾ ਪਏਗਾ। ਕਾਉਂਸਲ ਅਨੁਸਾਰ ਇੱਕ ਵਾਰ ਕਲੀਅਰੈਂਸ ਮਿਲਣ ਤੋਂ ਬਾਅਦ ਲੱਗੀ ਰੋਕ ਹਟਾ ਦਿੱਤੀ ਜਾਏਗੀ। ਦੱਸਦੀਏ ਕਿ ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਆਕਲੈਂਡ ਵਿੱਚ ਹਜਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

Add a Comment

Your email address will not be published. Required fields are marked *