ਮੁਕੇਸ਼ ਅੰਬਾਨੀ ਦੇ ਪੁੱਤਰ ਦੀ ਵੀਡੀਓ ‘ਤੇ ਕੰਗਨਾ ਰਣੌਤ ਦਾ ਰਿਐਕਸ਼ਨ

ਮੁੰਬਈ : ਮੁਕੇਸ਼ ਅੰਬਾਨੀ ਦਾ ਪੁੱਤਰ ਅਨੰਤ ਅਬਾਨੀ ਜਲਦ ਹੀ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ। ਅੱਜ ਯਾਨੀਕਿ 1 ਮਾਰਚ ਤੋਂ ਅਨੰਤ ਅੰਬਾਨੀ ਦਾ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਰਿਹਾ ਹੈ। ਇਸ ਗ੍ਰੈਂਡ ਸਮਾਰੋਹ ‘ਚ ਦੇਸ਼ ਅਤੇ ਦੁਨੀਆ ਦੀਆਂ ਕਈ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਨੰਤ ਅੰਬਾਨੀ ਨਾਲ ਜੁੜੀਆਂ ਹੀ ਖ਼ਬਰਾਂ ਟਰੈਂਡ ਕਰ ਰਹੀਆਂ ਹਨ। ਹਾਲ ਹੀ ‘ਚ ਅਨੰਤ ਅੰਬਾਨੀ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ‘ਤੇ ਵਿਅੰਗ ਕੱਸਦੀ ਨਜ਼ਰ ਆਈ। 

ਦੱਸ ਦੀੇ ਕਿ ਕੰਗਨਾ ਰਣੌਤ ਨੇ ਅਨੰਤ ਅੰਬਾਨੀ ਦੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਤੇ ਕਾਫ਼ੀ ਸਕਾਰਾਤਮਕ ਜਵਾਬ ਦਿੱਤਾ ਹੈ। ਦਰਅਸਲ, ਅਨੰਤ ਅੰਬਾਨੀ ਨੇ ਗੁਜਰਾਤ ਦੇ ਜਾਮਨਗਰ ਸ਼ਹਿਰ ‘ਚ ਆਪਣਾ ਡਰੀਮ ਪ੍ਰੋਜੈਕਟ ‘ਵੰਤਾਰਾ’ ਲਾਂਚ ਕੀਤਾ ਹੈ। ਇਸ ਦੌਰਾਨ ਅਨੰਤ ਅੰਬਾਨੀ ਨੇ ਇੰਟਰਵਿਊ ‘ਚ ਅਜਿਹੀ ਗੱਲ ਕਹੀ ਕਿ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਦਰਅਸਲ, ਇਸ ਵੀਡੀਓ ‘ਚ ਜਦੋਂ ਅਨੰਤ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਵਿਚਾਲੇ ਕਿਸੇ ਤਰ੍ਹਾਂ ਦਾ ਮੁਕਾਬਲਾ ਹੈ? ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਨੰਤ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਵੱਡਾ ਭਰਾ ਆਕਾਸ਼ ਅੰਬਾਨੀ ‘ਰਾਮ’ ਅਤੇ ਭਰਜਾਈ ਸ਼ਲੋਕਾ ਮਹਿਤਾ ‘ਸੀਤਾ’ ਹੈ। ਇਸ ਤੋਂ ਇਲਾਵਾ ਮੇਰੀ ਭੈਣ ਈਸ਼ਾ ਅੰਬਾਨੀ ਮੇਰੇ ਲਈ ਬਿਲਕੁਲ ਮੇਰੀ ਮਾਂ ਵਰਗੀ ਹੈ। ਸਾਡੇ ਤਿੰਨ ਭੈਣ-ਭਰਾਵਾਂ ‘ਚ ਕਿਸੇ ਕਿਸਮ ਦਾ ਕੋਈ ਮੁਕਾਬਲਾ ਨਹੀਂ ਹੈ। ਅਸੀਂ ਸਾਰੇ ਇੱਕ-ਦੂਜੇ ਦੀ ਮਦਦ ਕਰਦੇ ਹਾਂ। ਮੈਂ ਉਹੀ ਕਰਾਂਗਾ ਜੋ ਉਹ ਮੈਨੂੰ ਕਹਿਣਗੇ।

ਉਥੇ ਹੀ ਕੰਗਨਾ ਰਣੌਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਨੰਤ ਦੀ ਖ਼ਾਸ ਗੱਲ ਇਹ ਹੈ ਕਿ ਉਹ ਕਲਚਰ ਨਾਲ ਜੁੜੇ ਹੋਏ ਹਨ ਅਤੇ ਸੈਸਿਂਬਲ ਵੀ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਮਾਫੀਆ ਅਤੇ ਡਰੱਗ ਦੀ ਵਰਤੋਂ ਕਰਨ ਵਾਲੇ ਗੈਂਗਾਂ ਨਾਲ ਵੀ ਨਹੀਂ ਹੈ। ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। 

ਦੱਸ ਦੇਈਏ ਕਿ ਅੰਬਾਨੀ ਪਰਿਵਾਰ ਦਾ ਵਿਆਹ ਸਭ ਤੋਂ ਖ਼ਾਸ ਹੁੰਦਾ ਹੈ। ਇਸ ਦੌਰਾਨ ਬਹੁਤ ਸਾਰੇ ਸਮਾਗਮ ਕਰਵਾਏ ਜਾਂਦੇ ਹਨ। ਅੰਬਾਨੀ ਪਰਿਵਾਰ ‘ਚ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਭੋਜਨ ਪਰੋਸਣ ਦਾ ਰਿਵਾਜ਼ ਹੁੰਦਾ ਹੈ। ਅਜਿਹੇ ‘ਚ ਜਾਮਨਗਰ ‘ਚ ਹੋਣ ਵਾਲੇ ਸ਼ਾਨਦਾਰ ਵਿਆਹ ਅਤੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਪਹਿਲਾਂ ਭੋਜਨ ਸੇਵਾ ਦਾ ਆਯੋਜਨ ਕੀਤਾ ਗਿਆ। ਇਸ ਭੋਜਨ ਸੇਵਾ ਪ੍ਰੋਗਰਾਮ ‘ਚ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਆਪਣੇ ਹੱਥਾਂ ਨਾਲ ਲੋਕਾਂ ਨੂੰ ਖਾਣਾ ਪਰੋਸਦੇ ਹੋਏ ਨਜ਼ਰ ਆਏ।

ਦੱਸਣਯੋਗ ਹੈ ਕਿ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅਤੇ ਅੰਬਾਨੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਜਾਮਨਗਰ ਦੇ ਰਿਲਾਇੰਸ ਟਾਊਨਸ਼ਿਪ ਨੇੜੇ ਜੋਗਵਾੜ ‘ਚ ਪਿੰਡ ਵਾਸੀਆਂ ਨੂੰ ਰਵਾਇਤੀ ਗੁਜਰਾਤੀ ਭੋਜਨ ਪਰੋਸਿਆ। ਰਾਧਿਕਾ ਦੀ ਨਾਨੀ ਅਤੇ ਮਾਤਾ-ਪਿਤਾ ਵੀਰੇਨ ਅਤੇ ਸ਼ੈਲਾ ਮਰਚੈਂਟ ਨੇ ਵੀ ਭੋਜਨ ਸੇਵਾ ‘ਚ ਹਿੱਸਾ ਲਿਆ। ਇਸ ਦੌਰਾਨ ਕਰੀਬ 51 ਹਜ਼ਾਰ ਸਥਾਨਕ ਲੋਕਾਂ ਨੂੰ ਭੋਜਨ ਪਰੋਸਿਆ ਜਾਵੇਗਾ, ਜੋ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ। ਅੰਬਾਨੀ ਪਰਿਵਾਰ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਲਈ ਸਥਾਨਕ ਲੋਕਾਂ ਦਾ ਆਸ਼ੀਰਵਾਦ ਲਿਆ। ਭੋਜਨ ਤੋਂ ਬਾਅਦ ਹਾਜ਼ਰ ਸੰਗਤਾਂ ਨੇ ਰਵਾਇਤੀ ਲੋਕ ਸੰਗੀਤ ਦਾ ਆਨੰਦ ਮਾਣਿਆ। ਪ੍ਰਸਿੱਧ ਗੁਜਰਾਤੀ ਗਾਇਕ ਕੀਰਤੀਦਾਨ ਗੜਵੀ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

Add a Comment

Your email address will not be published. Required fields are marked *