ਪੰਜਾਬੀ ਫ਼ਿਲਮ ‘ਮਸੰਦ’ ’ਤੇ ਰੋਕ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਮਸੰਦ’ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਦਿਆਂ ਇਸ ਫ਼ਿਲਮ ’ਤੇ ਫਿਲਹਾਲ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਪਟੀਸ਼ਨ ’ਤੇ ਸੁਣਵਾਈ 9 ਨਵੰਬਰ ਤਕ ਮੁਲਤਵੀ ਕਰ ਦਿੱਤੀ ਹੈ।

ਇਸ ਫ਼ਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਬਾਬਾ ਰਣਜੀਤ ਸਿੰਘ ਫੂਲਾ ਨੇ ਦਾਇਰ ਪਟੀਸ਼ਨ ’ਚ ਦੱਸਿਆ ਹੈ ਕਿ ਬਾਬਾ ਅਜੀਤ ਸਿੰਘ ਫੂਲਾ ਦਾ 28 ਅਗਸਤ, 2008 ਨੂੰ ਅੰਮ੍ਰਿਤਸਰ ਦੀ ਜੇਲ ’ਚ ਅੱਗ ਲਗਾ ਕੇ ਕਤਲ ਕਰ ਦਿੱਤਾ ਗਿਆ ਸੀ।

ਹਾਲ ਹੀ ’ਚ ਪਟੀਸ਼ਨਕਰਤਾ ਨੇ ਯੂਟਿਊਬ ’ਤੇ ਇਸ ਫ਼ਿਲਮ ਦਾ ਟਰੇਲਰ ਦੇਖਿਆ ਤਾਂ ਪਤਾ ਲੱਗਾ ਕਿ ਇਸ ਫ਼ਿਲਮ ’ਚ ਬਾਬਾ ਫੂਲਾ ਸਿੰਘ ਦੇ ਕਤਲ ਦੀ ਪੂਰੀ ਘਟਨਾ ਨੂੰ ਦਿਖਾਇਆ ਗਿਆ ਹੈ, ਜਿਸ ’ਚ ਪਟੀਸ਼ਨਕਰਤਾ ਸਮੇਤ ਹੋਰਨਾਂ ਨੂੰ ਵਿਲੇਨ ਦੇ ਤੌਰ ’ਤੇ ਦਿਖਾਇਆ ਗਿਆ ਹੈ ਤੇ ਨਾਲ ਹੀ ਇਸ ਫ਼ਿਲਮ ’ਚ ਨਿਹੰਗਾਂ ਦੇ ਪਹਿਰਾਵੇ ਤੇ ਰਿਵਾਜ਼ਾਂ ਨੂੰ ਸਹੀ ਤਰ੍ਹਾਂ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਹੈ।

Add a Comment

Your email address will not be published. Required fields are marked *