ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 31 ਲੋਕਾਂ ਦੀ ਦਰਦਨਾਕ ਮੌਤ

ਬਮਾਕੋ : ਮਾਲੀ ਵਿੱਚ ਇੱਕ ਬੱਸ ਦੇ ਪੁਲ ਤੋਂ ਡਿੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 31 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ| ਟਰਾਂਸਪੋਰਟ ਮੰਤਰਾਲੇ ਮੁਤਾਬਕ ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ (1700 GMT) ਮੰਗਲਵਾਰ ਨੂੰ ਬਾਗੋ ਨਦੀ ਨੂੰ ਪਾਰ ਕਰਨ ਵਾਲੇ ਪੁਲ ‘ਤੇ.ਇਹ ਘਟਨਾ ਵਾਪਰੀ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬੱਸ ਦੱਖਣ-ਪੱਛਮੀ ਮਾਲੀਅਨ ਕਸਬੇ ਕੇਨੀਬਾ ਤੋਂ ਬਰਲੀਨਾ ਫਾਸੋ ਜਾ ਰਹੀ ਸੀ ਅਤੇ ਹਾਦਸੇ ਦਾ ਸੰਭਾਵਿਤ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆ ਦੇਣਾ ਸੀ। ਮਾਲੀ ਵਿੱਚ ਮੁੱਖ ਤੌਰ ‘ਤੇ ਸੜਕ ਅਤੇ ਵਾਹਨਾਂ ਦੀ ਮਾੜੀ ਸਥਿਤੀ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਹਨ।

Add a Comment

Your email address will not be published. Required fields are marked *