ਕੈਨੇਡਾ ਸਰਕਾਰ ਗਾਜ਼ਾ ਨੂੰ ਭੇਜੇਗੀ ਹਵਾਈ ਸਹਾਇਤਾ
March 1, 2024
![](http://mehakewattan.com/wp-content/uploads/2024/03/2024_2image_13_15_208560003gaza-ll.jpg)
ਓਟਾਵਾ – ਕੈਨੇਡਾ ਸਰਕਾਰ ਨੇ ਅਗਲੇ ਹਫ਼ਤੇ ਦੇ ਅੰਦਰ ਗਾਜ਼ਾ ਨੂੰ ਹਵਾਈ ਸਹਾਇਤਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਸੀ.ਬੀ.ਐਸ ਨਿਊਜ਼ ਦੇ ਪੱਤਰਕਾਰ ਨੇ ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਕੇਟ ਮੈਕਕੇਨਾ ਨੇ ਬੁੱਧਵਾਰ ਨੂੰ ਕਿਹਾ, ”ਸੀ.ਬੀ.ਸੀ ਨਿਊਜ਼ ਨੂੰ ਪਤਾ ਲੱਗਾ ਹੈ ਕਿ ਸਰਕਾਰ ਨੇ ਗਾਜ਼ਾ ਨੂੰ ਹਵਾਈ ਸਹਾਇਤਾ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਕੈਨੇਡੀਅਨ ਸਰਕਾਰ ਦੇ ਇੱਕ ਸਰੋਤ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਦੇ ਅੰਦਰ ਹਵਾਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।