ਸੈਂਸੈਕਸ ‘ਚ ਮਾਮੂਲੀ ਵਾਧਾ ਤੇ ਨਿਫਟੀ 72,240 ਦੇ ਪਾਰ ਪਹੁੰਚਿਆ

ਮੁੰਬਈ – ਗਲੋਬਲ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨਾਂ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ ਨੇ ਹੇਠਲੇ ਪੱਧਰ ‘ਤੇ ਖੁੱਲ੍ਹਣ ਤੋਂ ਬਾਅਦ ਤੇਜ਼ੀ ਨਾਲ ਵਾਪਸੀ ਕੀਤੀ ਅਤੇ 7.58 ਅੰਕ ਜਾਂ 0.01 ਫੀਸਦੀ ਵਧ ਕੇ 72,630.67 ‘ਤੇ ਪਹੁੰਚ ਗਿਆ। ਹਾਲਾਂਕਿ ਇਹ ਵਾਧਾ ਵੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਅਤੇ ਸੂਚਕਾਂਕ 381.94 ਅੰਕ ਜਾਂ 0.53 ਫੀਸਦੀ ਡਿੱਗ ਕੇ 72,241.15 ਅੰਕ ‘ਤੇ ਆ ਗਿਆ। 

ਨਿਫਟੀ ਵੀ ਵਿਕਰੀ ਦੇ ਦਬਾਅ ‘ਚ ਰਿਹਾ ਅਤੇ 148.40 ਅੰਕ ਜਾਂ 0.67 ਫੀਸਦੀ ਡਿੱਗ ਕੇ 21,906.65 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 284.66 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ। ਬੁੱਧਵਾਰ ਨੂੰ ਸੈਂਸੈਕਸ 434.31 ਅੰਕ ਜਾਂ 0.59 ਫੀਸਦੀ ਡਿੱਗ ਕੇ 72,623.09 ‘ਤੇ ਅਤੇ ਨਿਫਟੀ 141.90 ਅੰਕ ਜਾਂ 0.64 ਫੀਸਦੀ ਡਿੱਗ ਕੇ 22,055.05 ਅੰਕ ‘ਤੇ ਬੰਦ ਹੋਇਆ ਸੀ।

Add a Comment

Your email address will not be published. Required fields are marked *