ਮੈਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਹੀਂ ਹੋ ਰਿਹਾ : ਕਮਲ ਹਾਸਨ
February 22, 2024
ਚੇਨਈ – ਅਭਿਨੇਤਾ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਬੁੱਧਵਾਰ ਕਿਹਾ ਕਿ ਮੈਂ ਵਿਰੋਧੀ ਗਠਜੋੜ ‘ਇੰਡੀਆ’ ’ਚ ਸ਼ਾਮਲ ਨਹੀਂ ਹੋਇਆ ਹਾਂ। ਮੇਰੀ ਪਾਰਟੀ ਮੱਕਲ ਨਿਧੀ ਮਯਮ (ਐੱਮ. ਐੱਨ. ਐੱਮ.) ਵੀ ਸ਼ਾਮਲ ਨਹੀਂ ਹੋਈ ਹੈ। ਮੈਂ ਦੇਸ਼ ਬਾਰੇ ਬਿਨਾ ਕਿਸੇ ਸਵਾਰਥ ਤੋਂ ਸੋਚਣ ਵਾਲੇ ਕਿਸੇ ਵੀ ਗਠਜੋੜ ਦਾ ਸਮਰਥਨ ਕਰਾਂਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਿਆਸੀ ਗੱਠਜੋੜ ਲਈ ਕਈਆਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਅਸੀਂ ‘ਜਗੀਰੂ ਸਿਆਸਤ’ ਦਾ ਹਿੱਸਾ ਬਣਨ ਤੋਂ ਬਚਾਂਗੇ। ਆਪਣੀ ਪਾਰਟੀ ਦੀ ਸੱਤਵੀਂ ਵਰ੍ਹੇਗੰਢ ਦੇ ਮੌਕੇ ਇੱਕ ਸਮਾਗਮ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਸਨ ਨੇ ਮਸ਼ਹੂਰ ਤਾਮਿਲ ਅਭਿਨੇਤਾ ਵਿਜੇ ਦੇ ਸਿਆਸਤ ਵਿੱਚ ਦਾਖ਼ਲੇ ਦਾ ਵੀ ਸਵਾਗਤ ਕੀਤਾ।

