7 ਸਮੁੰਦਰ ਪਾਰ ਵੀ ਜੋਤਿਸ਼ ’ਤੇ ਭਰੋਸਾ, ਰੂਸ ਦੀ ਕੁੜੀ ਨੇ ਉਦੈਪੁਰ ’ਚ ਦਰੱਖਤ ਨਾਲ ਕੀਤਾ ਵਿਆਹ

ਉਦੈਪੁਰ– ਵਿਆਹ-ਸ਼ਾਦੀ ਲਈ ਕੁੰਡਈ ਜਾਂ ਜੋਤਿਸ਼ ਵਿੱਦਿਆ ’ਚ ਸਿਰਫ ਭਾਰਤੀ ਹੀ ਵਿਸ਼ਵਾਸ ਨਹੀਂ ਕਰਦੇ ਸਗੋਂ ਵਿਦੇਸ਼ੀ ਵੀ ਇਸ ਗੱਲ ਨੂੰ ਮੰਨਦੇ ਹਨ। ਇਸਦੀ ਵੱਡੀ ਉਦਾਹਰਣ ਵਿਸ਼ਵ ਪ੍ਰਸਿੱਧ ਟੂਰਿਸਟ ਸਿਟੀ ਉਦੈਪੁਰ ’ਚ ਵੇਖਣ ਨੂੰ ਮਿਲੀ ਹੈ। ਇੱਥੇ ਰੂਸ ਦੀ ਇਕ ਕੁੜੀ ਨੇ ਆਪਣੀ ਕੁੰਡਲੀ ਦੇ ਮੰਗਲ ਦੋਸ਼ ਦੂਰ ਕਰਨ ਲਈ ਖੇਜੜੀ ਦੇ ਦਰੱਖਤ ਨਾਲ ਵਿਆਹ ਕੀਤਾ ਹੈ। ਇਸ ਰਸ਼ੀਅਨ ਕੁੜੀ ਨੂੰ ਆਗਰਾ ’ਚ ਇਕ ਜੋਤਸ਼ੀ ਨੇ ਕੁੰਡਲੀ ’ਚ ਮੰਗਲ ਦੋਸ਼ ਦੱਸਿਆ ਸੀ। ਇਸ ਦੋਸ਼ ਨੂੰ ਦੂਰ ਕਰਨ ਲਈ ਉਸਨੇ ਉਦੈਪੁਰ ਆ ਕੇ ਪੂਰੇ ਰਿਤੀ-ਰਿਵਾਜ ਨਾਲ ਖੇਜੜੀ ਦੇ ਦਰੱਖਤ ਨਾਲ ਵਿਆਹ ਕੀਤਾ। ਹੁਣ ਇਸ ਕੁੜੀ ਨੂੰ ਉਮੀਦ ਹੈ ਕਿ ਉਸਨੂੰ ਵਿਆਹ ਲਈ ਚੰਗਾ ਮੁੰਡਾ ਮਿਲ ਜਾਵੇਗਾ।

ਜਾਣਕਾਰੀ ਮੁਤਾਬਕ, ਰੂਸ ਦੀ 28 ਸਾਲ ਦੀ ਤਾਨੀਆ ਕਾਰਕੋਵਾ ਨਵੰਬਰ ਮਹੀਨੇ ’ਚ ਭਾਰਤ ਘੁੰਮਣ ਆਈ ਸੀ। ਇਸ ਦੌਰਾਨ ਤਾਨੀਆ ਦੀ ਆਗਰਾ ’ਚ ਇਕ ਜੋਤਸ਼ੀ ਨਾਲ ਮੁਲਾਕਾਤ ਹੋਈ। ਜਤਸ਼ੀ ਨੇ ਤਾਨੀਆ ਨੂੰ ਕੁੰਡਲੀ ’ਚ ਮੰਗਲ ਦੋਸ਼ ਹੋਣ ਦੇ ਚਲਦੇ ਵਿਆਹ ਲਈ ਯੋਗ ਮੁੰਡਾ ਨਾ ਮਿਲਣ ਦੀ ਗੱਲ ਦੱਸੀ। ਜੋਤਸ਼ੀਨੇ ਤਾਨੀਆ ਨੂੰ ਵਿਆਹ ’ਚ ਆ ਰਹੀ ਰੁਕਾਵਟ ਦਾ ਹੱਲ ਕਰਨ ਲਈ ਪਹਿਲਾਂ ਖੇਜੜੀ ਜਾਂ ਪਿੱਪਲ ਦੇ ਦਰੱਖਤ ਨਾਲ ਵਿਆਹ ਕਰਨ ਦਾ ਸੁਝਾਅ ਦਿੱਤਾ। 

ਪੂਰੀ ਆਸਥਾ ਨਾਲ ਵਿਆਹ ਤੋਂ ਪਹਿਲਾਂ ਹਵਨ ਕੀਤਾ

ਤਾਨੀਆ ਨੇ ਭਾਰਤੀ ਜੋਤਿਸ਼ ਸ਼ਾਸਤਰ ’ਤੇ ਆਸਥਾ ਪ੍ਰਗਟ ਕਰਦੇ ਹੋਏ ਉਦੈਪੁਰ ’ਚ ਪੰਡਤ ਹੇਮੰਤ ਸੁਖਵਾਲ ਨਾਲ ਸੰਪਰਕ ਕੀਤਾ। ਹੇਮੰਤ ਸੁਖਵਾਲ ਨੇ ਤਾਨੀਆ ਦੀ ਇੰਛਾ ਮੁਤਾਬਕ, ਉਦੈਪੁਰ ਦੇ ਸੁਰਜਪੋਲ ਖੇਤਰ ’ਚ ਫਤੇਹ ਸਕੂਲ ਦੇ ਸਾਹਮਣੇ ਸਥਿਤ ਖੇਜੜੀ ਦੇ ਦਰੱਖਤ ਨਾਲ ਉਸਦਾ ਵਿਆਹ ਕਰਵਾਇਆ। ਇਸ ਦੌਰਾਨ ਤਾਨੀਆ ਦੇ ਨਾਲ ਉਸਦੇ ਕੁਝ ਵਿਦੇਸ਼ੀ ਦੋਸਤ ਵੀ ਮੌਜੂਦ ਰਹੇ। ਸਾਰਿਆਂ ਨੇ ਪੂਰੇ ਰਿਤੀ-ਰਿਵਾਜ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਤਾਨੀਆ ਅਤੇ ਉਸਦੇ ਦੋਸਤਾਂ ਨੇ ਪੂਰੀ ਆਸਥਾ ਨਾਲ ਵਿਆਹ ਤੋਂ ਪਹਿਲਾਂ ਹਵਨ ਕੀਤਾ।

ਇਸ ਦੌਰਾਨ ਮੰਤਰ ਉਚਾਰ ਦੇ ਨਾਲ ਅਹੁਤੀਆਂ ਵੀ ਦਿੱਤੀਆਂ ਗਈਆਂ। ਉਸ ਤੋਂ ਬਾਅਦ ਪੰਡਤ ਨੇ ਤਾਨੀਆ ਕੋਲੋਂ ਖੇਜੜੀ ਦੇ ਦਰੱਖਤ ਦੀ ਪੂਜਾ ਕਰਵਾਈ ਅਤੇ ਫਿਰ ਧਾਗਾ ਬੰਨ੍ਹਕੇ ਉਸ ਦੇ ਨਾਲ ਵਿਆਹ ਸੰਪਨ ਕਰਵਾਇਆ। ਤਾਨੀਆ ਰਿਤੀ-ਰਿਵਾਜ ਨਾਲ ਹੋਈ ਪੂਜਾ ਅਰਚਨਾ ਤੋਂ ਬਾਅਦ ਉਦੈਪੁਰ ਤੋਂ ਭਾਰਤ ਦੇ ਹੋਰ ਸ਼ਹਿਰਾਂ ’ਚ ਘੁੰਮਣ ਲਈ ਨਿਕਲ ਗਈ। ਉਸ ਨੂੰ ਉਮੀਦ ਹੈ ਕਿ ਮੰਗਲ ਦੋਸ਼ ਦਾ ਨਿਦਾਨ ਹੋਣ ਤੋਂ ਬਾਅਦ ਹੁਣ ਉਸ ਨੂੰਵਿਆਹ ਲਈ ਯੋਗ ਮੁੰਡਾ ਮਿਲ ਜਾਵੇਗਾ।

Add a Comment

Your email address will not be published. Required fields are marked *