ਕਿਆਰਾ ਅਡਵਾਨੀ ਬਣੀ ‘ਡੌਨ-3’ ਦੀ ਲੀਡ ਐਕਟਰੈੱਸ

ਮੁੰਬਈ – ‘ਡੌਨ-3’ ਦੇ ਨਿਰਮਾਤਾ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਇਕ ਵੱਡੇ ਐਲਾਨ ਵੱਲ ਇਸ਼ਾਰਾ ਕਰ ਕੇ ਦਰਸ਼ਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਜੀ ਹਾਂ ‘ਡੌਨ-3’ ਦੀ ਲੀਡ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਬਹੁਤ ਹੀ ਪ੍ਰਤਿਭਾਸ਼ਾਲੀ ਕਿਆਰਾ ਅਡਵਾਨੀ ਹੈ। 

ਕਿਆਰਾ ਅਡਵਾਨੀ, ਜੋ ਆਪਣੇ ਸਟਾਈਲ ਤੇ ਪ੍ਰਭਾਵਸ਼ਾਲੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਹੁਣ ‘ਡੌਨ’ ਦੀ ਦੁਨੀਆ ’ਚ ਐਕਸ਼ਨ ਦਾ ਤੜਕਾ ਲਾਉਣ ਵਾਲੀ ਹੈ। ਇਸ ਉਤਸ਼ਾਹ ਨੂੰ ਜੋੜਦੇ ਹੋਏ, ਪ੍ਰਸ਼ੰਸਕ ਕਿਆਰਾ ਤੇ ਰਣਵੀਰ ਦੀ ਕੈਮਿਸਟਰੀ ਤੇ ਸਕ੍ਰੀਨ ’ਤੇ ਮੌਜੂਦਗੀ ਨੂੰ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਹਨ।

Add a Comment

Your email address will not be published. Required fields are marked *