ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਾਗਪੁਰ – ਨਾਗਪੁਰ ਪੁਲਸ ਕੰਟਰੋਲ ਰੂਮ ਨੂੰ ਫੋਨ ’ਤੇ ਇਕ ਅਣਪਛਾਤੇ ਵਿਅਕਤੀ ਨੇ ਮੁੰਬਈ ਦੇ ਵੱਡੇ ਨਾਮੀ ਲੋਕਾਂ ਦੇ ਘਰਾਂ ’ਚ ਬੰਬ ਧਮਾਕਾ ਕਰਨ ਦੀ ਗੱਲ ਆਖੀ। ਸੂਤਰਾਂ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਮੁਕੇਸ਼ ਅੰਬਾਨੀ ਦੇ ਬੰਗਲੇ ਐਂਟੀਲੀਆ ’ਚ ਧਮਾਕਾ ਹੋਵੇਗਾ। ਇਸ ਤੋਂ ਇਲਾਵਾ ਕਾਲਰ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਧਰਮਿੰਦਰ ਦੇ ਘਰ ਵੀ ਧਮਾਕਾ ਹੋਵੇਗਾ।

ਧਮਕੀ ਵਾਲੀ ਇਸ ਕਾਲ ਤੋਂ ਬਾਅਦ ਨਾਗਪੁਰ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਮੁੰਬਈ ਪੁਲਸ ਨੂੰ ਦਿੱਤੀ। ਮੁੰਬਈ ਪੁਲਸ ਫੋਨ ਕਰਨ ਵਾਲੇ ਦਾ ਪਤਾ ਲਾਉਣ ’ਚ ਜੁਟੀ ਹੈ।

ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਅਗਸਤ, 2022 ’ਚ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੇ ਫੋਨ ਆਏ ਸਨ।

Add a Comment

Your email address will not be published. Required fields are marked *