ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਸਾਲਾਨਾ ਮੇਲਾ ਸੰਪੰਨ

ਨਕੋਦਰ- ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ’ਤੇ ਗੱਦੀ ਨਸ਼ੀਨ ਸਾਈਂ ਹੰਸ ਰਾਜ ਹੰਸ ਜੀ ਦੀ ਅਗਵਾਈ ’ਚ ਚੱਲ ਰਿਹਾ 3 ਰੋਜ਼ਾ ਸਾਲਾਨਾ ਮੇਲਾ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਮੇਲੇ ਦੇ ਅੱਜ ਅਖੀਰਲੇ ਦਿਨ ਵੀ ਪੰਜਾਬ ਦੇ ਪ੍ਰਸਿੱਧ ਗਾਇਕਾਂ ਵੱਲੋਂ ਆਪਣੀ ਹਾਜ਼ਰੀ ਲਵਾਈ ਗਈ ਅਤੇ ਸੰਤਾਂ-ਫਕੀਰਾਂ ਵੱਲੋਂ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਅੱਜ ਸਾਰਾ ਦਿਨ ਅਫਸਾਨਾ ਖ਼ਾਨ, ਕਮਲ ਖ਼ਾਨ, ਪੰਮੀ ਬਾਈ, ਗੁਲਾਬ ਸਿੱਧੂ, ਸੈਜ, ਤਨਵੀਰ ਹੁਸੈਨ, ਲਵਜੀਤ ਬਠਿੰਡਾ, ਪੇਜੀ ਸ਼ਾਹਕੋਟੀ, ਸੁਨੀਲ ਡੋਗਰਾ, ਰਜਾ ਹੀਰ, ਰਹਿਮਤ ਕੱਵਾਲ ਸਮੇਤ ਵੱਡੀ ਗਿਣਤੀ ’ਚ ਗਾਇਕਾਂ ਨੇ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਮੰਤਰ-ਮੁਗਧ ਕੀਤਾ।

ਮੇਲੇ ਦੌਰਾਨ ਸਾਈਂ ਹੰਸ ਰਾਜ ਹੰਸ ਜੀ ਵੱਲੋਂ ਵੀ ਸੂਫੀਆਨਾ ਅੰਦਾਜ਼ ’ਚ ਆਪਣੀ ਕਲਾ ਦੇ ਰੰਗ ਬਿਖੇਰ ਕੇ ਇਕ ਵਾਰ ਤਾਂ ਸਮੇਂ ਨੂੰ ਹੀ ਰੋਕ ਦਿੱਤਾ ਗਿਆ। ਸਾਈਂ ਹੰਸ ਰਾਜ ਹੰਸ ਦੇ ਮੁੱਖੋਂ ਨਿਕਲਿਆ ਇਕ-ਇਕ ਬੋਲ ਸੁਣਨ ਵਾਲਾ ਸੀ। ਸਾਈਂ ਹੰਸ ਰਾਜ ਜੀ ਨੇ ਆਪਣੀ ਮਧੁਰ ਆਵਾਜ਼ ਨਾਲ ਪੰਡਾਲ ’ਚ ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਸੰਗਤਾਂ ਨੂੰ ਝੂਮਣ ਲਾ ਦਿੱਤਾ। ਇਸ ਮੇਲੇ ’ਚ ਜਿੱਥੇ ਤਿੰਨੋਂ ਦਿਨ ਪੰਜਾਬ ਦੇ ਨਾਮਵਾਰ ਗਾਇਕਾਂ ਵੱਲੋਂ ਆਪਣੀ ਹਾਜ਼ਰੀ ਲਵਾਈ ਗਈ, ਉਥੇ ਹੀ ਕਈ ਉੱਘੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੇਲੇ ਦੌਰਾਨ ਪ੍ਰਸਿੱਧ ਐਂਕਰ ਆਸ਼ੂ ਚੋਪੜਾ, ਰਣਜੀਤ ਮਾਨ, ਮੱਖਣ ਸ਼ੇਰਪੁਰੀ ਅਤੇ ਸਿੱਧੂ ਸਿੱਧਵਾਂ ਵਾਲਾ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ।

ਇਸ ਮੌਕੇ ਸਾਈਂ ਹੰਸ ਰਾਜ ਹੰਸ ਜੀ ਵੱਲੋਂ ਆਏ ਹੋਏ ਸਾਰੇ ਸੰਤਾਂ, ਫਕੀਰਾਂ, ਗਾਇਕਾਂ ਅਤੇ ਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਸ਼ਾਮ ਮੌਕੇ ਸਾਈ ਹੰਸ ਰਾਜ ਹੰਸ ਜੀ ਵੱਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਗਿੱਲ, ਵਿਸ਼ਵਾ ਮਿੱਤਰ, ਬਾਬੂ ਸ਼ਿੰਗਾਰੀ ਲਾਲ, ਰਜਿੰਦਰ ਸਿੰਘ ਬਿੱਟੂ, ਪਵਨ ਮਹਿਤਾ, ਲਾਈਟਾਂ ਵਾਲੇ ਬਾਬਾ ਰਾਕੇਸ਼ ਨੇਗੀ, ਵਿਨੋਦ ਕੁਮਾਰ ਬਿੱਟੂ, ਅਰੁਣ ਗੁਪਤਾ, ਕੇਵਲ ਸਿੰਘ ਤੱਖਰ, ਗੁਰਸ਼ਰਨ ਸਿੰਘ, ਬਲਰਾਜ ਬਿਲਗਾ, ਹਰੀਸ਼ ਟੋਨੀ ਸਾਈਂ, ਕਿਰਨਦੀਪ ਧੀਰ, ਸਤਨਾਮ ਸਿੰਘ ਔਲਖ, ਬਾਬੂ ਲੇਖ ਰਾਜ, ਕੇਵਲ ਕ੍ਰਿਸ਼ਨ ਸਮੇਤ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਮੌਜੂਦ ਸਨ।

Add a Comment

Your email address will not be published. Required fields are marked *