CM ਭਗਵੰਤ ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਦੇ ਤਾਰੀਫ਼ਾਂ ਦੇ ਬੰਨ੍ਹੇ ਪੁਲ

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਪਤਨੀ ਡਾ. ਗੁਰਪ੍ਰੀਤ ਕੌਰ ਦੀਆਂ ਰੱਜ ਕੇ ਤਾਰੀਫ਼ਾਂ ਕਰਦੇ ਨਜ਼ਰ ਆਏ। ਦਰਅਸਲ ਇਕ ਇੰਟਰਵਿਊ ਦੌਰਾਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਮਿਸੀਜ਼ ਮਾਨ ਦੀ ਸਪੋਰਟ ਕਿਹੋ ਜਿਹੀ ਹੈ ਤਾਂ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਗੁਰਪ੍ਰੀਤ ਕੌਰ ਪੜ੍ਹੀ ਲਿਖੀ ਐੱਮ. ਬੀ. ਬੀ. ਐੱਸ. ਕੁੜੀ ਹੈ। ਮੇਰੇ ਕੰਮ ਦਾ ਉਨ੍ਹਾਂ ਨੂੰ ਸਾਰਾ ਪਤਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹਨ। ਗੁਰਪ੍ਰੀਤ ਕੌਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ। 

ਭਗਵੰਤ ਮਾਨ ਨੇ ਕਿਹਾ ਕਿ ਜਿੰਨੀਆਂ ਅਰਜੀਆਂ ਮੇਰੇ ਕੋਲ ਕੰਮ ਲਈ ਆਉਂਦੀਆਂ ਹਨ, ਉਨੀਆਂ ਹੀ ਲਗਭਗ ਅਰਜੀਆਂ ਜਦੋਂ ਉਹ ਕਿਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਆਉਂਦੀਆਂ ਹਨ। ਉਨ੍ਹਾਂ ਦੇ ਕੋਲ ਸੰਵਿਧਾਨਕ ਤੌਰ ‘ਤੇ ਕੋਈ ਪੋਸਟ ਨਹੀਂ ਹੈ, ਜਿਸ ਕਰਕੇ ਉਹ ਕੋਈ ਫ਼ੈਸਲੇ ਨਹੀਂ ਲੈ ਸਕਦੇ ਹਨ ਅਤੇ ਨਾ ਹੀ ਉਹ ਕੋਈ ਫ਼ੈਸਲਾ ਲੈਂਦੇ ਹਨ। ਗੁਰਪ੍ਰੀਤ ਕੌਰ ਲੋਕਾਂ ਦੀਆਂ ਅਰਜੀਆਂ ਫੜ ਕੇ ਇਹ ਕਹਿ ਦਿੰਦੇ ਹਨ ਕਿ ਉਹ ਲੋਕਾਂ ਦੀਆਂ ਅਰਜੀਆਂ ਮੇਰੇ ਤੱਕ ਪਹੁੰਚਾ ਦੇਣਗੇ। ਹੋਰ ਤਾਰੀਫ਼ਾਂ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਗੱਲ ਦਾ ਉਨ੍ਹਾਂ ਨੂੰ ਵੀ ਪਤਾ ਹੈ ਕਿ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨਾ ਸਾਡਾ ਫਰਜ਼ ਬਣਦਾ ਹੈ, ਉਹ ਤਾਂ ਹੀ ਉਤਰਿਆ ਜਾਵੇਗਾ ਜੇਕਰ ਘਰ ਵਿਚ ਸੁੱਖ ਸ਼ਾਂਤੀ ਰਹੇਗੀ ਅਤੇ ਘਰ ਵਿਚ ਵਧੀਆ ਮਾਹੌਲ ਰਹੇਗਾ। 

Add a Comment

Your email address will not be published. Required fields are marked *