ਬੜੇ ਮੀਆਂ ਅਕਸ਼ੈ ਤੇ ਛੋਟੇ ਮੀਆਂ ਟਾਈਗਰ ਨੇ ‘ਐੱਲ. ਐੱਨ. ਟੀ. ਸੀ. ਬ੍ਰਿਜ ਮੈਰਾਥਨ’ ਨੂੰ ਹਰੀ ਝੰਡੀ ਦਿਖਾਈ

ਮੁੰਬਈ – ‘ਬੜੇ ਮੀਆਂ’ ਅਕਸ਼ੈ ਕੁਮਾਰ ਤੇ ‘ਛੋਟੇ ਮੀਆਂ’ ਟਾਈਗਰ ਸ਼ਰਾਫ ਨੇ ਅਟਲ ਸੇਤੂ (ਐੱਮ. ਟੀ. ਐੱਚ. ਐੱਲ) ’ਤੇ ਆਯੋਜਿਤ ‘ਐੱਲ. ਐੱਨ. ਟੀ. ਸੀ. ਬ੍ਰਿਜ ਮੈਰਾਥਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਕਸ਼ੈ ਤੇ ਟਾਈਗਰ ਨੇ ਬਾਈਕ ’ਤੇ ਸ਼ਾਨਦਾਰ ਐਂਟਰੀ ਨਾਲ ਈਵੈਂਟ ’ਚ ਸਟਾਰਡਮ ਤੇ ਉਤਸਾਹ ਨੂੰ ਜੋੜਿਆ। ਐਂਟਰੀ ਦੇ ਨਾਲ ਹੀ ਟਾਈਟਲ ਟਰੈਕ ‘ਬੜੇ ਮੀਆਂ ਛੋਟੇ ਮੀਆਂ’ ਦਾ ਸੰਗੀਤ ਚੱਲਿਆ।

ਆਪਣੀ ਕ੍ਰਿਸ਼ਮਾਈ ਮੌਜੂਦਗੀ ਨਾਲ, ਉਨ੍ਹਾਂ ਨੇ 21.8 ਕਿਲੋਮੀਟਰ ਲੰਬੇ ਮੁੰਬਈ ਟ੍ਰਾਂਸ ਹਾਰਬਰ ਲਿੰਕ ’ਤੇ ਇਤਿਹਾਸ ਰਚਣ ਲਈ ਇਕੱਠੇ ਹੋਏ ਹਜ਼ਾਰਾਂ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ। ਐੱਮ.ਐੱਮ. ਆਰ. ਡੀ. ਏ. ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਈਵੈਂਟ ਵਿਸ਼ਵ ਦੀ ਪਹਿਲੀ ਮੈਰਾਥਨ ਵਜੋਂ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।

ਤੰਦਰੁਸਤੀ ਤੇ ਸਿਹਤਮੰਦ ਜੀਵਨ ਦੇ ਉਤਸ਼ਾਹੀ ਸਮਰਥਕਾਂ ਵਜੋਂ, ਅਕਸ਼ੈ ਤੇ ਟਾਈਗਰ ਨੂੰ ਇਸ ਬੇਮਿਸਾਲ ਸਮਾਗਮ ਦਾ ਹਿੱਸਾ ਬਣਨ ਲਈ ਸਨਮਾਨਿਤ ਕੀਤਾ ਗਿਆ। ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਟਾਈਟਲ ਟਰੈਕ 19 ਫਰਵਰੀ ਨੂੰ ਰਿਲੀਜ਼ ਹੋਵੇਗਾ।

Add a Comment

Your email address will not be published. Required fields are marked *