ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਚੰਡੀਗੜ੍ਹ – ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਅਰਵਿੰਦਰ ਖਹਿਰਾ ਦਾ ਵਿਆਹ ਬੀਤੇ ਦਿਨੀਂ ਲਵਿਕਾ ਸਿੰਘ ਨਾਲ ਹੋਇਆ। ਅਰਵਿੰਦਰ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਜਿਥੇ ਅਰਵਿੰਦਰ ਤੇ ਲਵਿਕਾ ਨੂੰ ਇਕ-ਦੂਜੇ ਨੂੰ ਜੈਮਾਲਾ ਪਹਿਨਾਉਂਦੇ ਦੇਖਿਆ ਜਾ ਰਿਹਾ ਹੈ, ਉਥੇ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਵਿਆਹ ’ਚ ਰੌਣਕਾਂ ਲਗਾਉਂਦੇ ਨਜ਼ਰ ਆ ਰਹੇ ਹਨ।

ਅਰਵਿੰਦਰ ਤੇ ਲਵਿਕਾ ਦੇ ਵਿਆਹ ’ਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, ਡੀ. ਜੇ. ਫਰੈਂਜ਼ੀ, ਬੀ ਪਰਾਕ, ਜਾਨੀ, ਅਵੀ ਸਰਾ, ਹੈਪੀ ਰਾਏਕੋਟੀ, ਵੱਡਾ ਗਰੇਵਾਲ ਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ। ਇਸ ਦੌਰਾਨ ਬੀ ਪਰਾਕ, ਸੁਨੰਦਾ ਸ਼ਰਮਾ ਤੇ ਸਰਗੁਣ ਮਹਿਤਾ ਨੇ ਗੀਤ ਵੀ ਗਾਏ। ਦੱਸ ਦੇਈਏ ਕਿ ਅਰਵਿੰਦਰ ਖਹਿਰਾ ‘ਮਨ ਭਰਿਆ’, ‘ਫਿਲਹਾਲ’, ‘ਬਿਜਲੀ ਬਿਜਲੀ’ ਤੇ ‘ਯਾਰ ਨੀ ਮਿਲਿਆ’ ਵਰਗੇ ਅਣਗਿਣਤ ਬਲਾਕਬਸਟਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।

Add a Comment

Your email address will not be published. Required fields are marked *