ਮਰਹੂਮ ਲਤਾ ਮੰਗੇਸ਼ਕਰ ਨੂੰ ਅਮਰੀਕੀ ਮੈਗਜ਼ੀਨ ‘ਚ ਮਿਲਿਆ 84ਵਾਂ ਸਥਾਨ

ਮੁੰਬਈ : ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੀ ਆਵਾਜ਼ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਲੋਕ ਬਹੁਤ ਪਸੰਦ ਕਰਦੇ ਹਨ। ਹਾਲ ਹੀ ‘ਚ ਸਵਰਗੀ ਲਤਾ ਮੰਗੇਸ਼ਕਰ ਪ੍ਰਸਿੱਧ ਅਮਰੀਕੀ ਮੈਗਜ਼ੀਨ ਰੋਲਿੰਗ ਸਟੋਨ ਦੀ 200 ਸਭ ਤੋਂ ਮਹਾਨ ਪੌਪ ਗਾਇਕਾਂ ਦੀ ਸੂਚੀ ‘ਚ ਸ਼ਾਮਲ ਕਰਨ ਵਾਲੀ ਭਾਰਤ ਦੀ ਇਕਲੌਤੀ ਗਾਇਕਾ ਬਣ ਗਏ ਹਨ।

ਮਰਹੂਮ ਗਾਇਕਾ ਲਤਾ ਮੰਗੇਸ਼ਕਰ, ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ, ਪੌਪ ਗਾਇਕਾਂ ‘ਚ 84ਵੇਂ ਸਥਾਨ ‘ਤੇ ਸਨ। ਹਾਲਾਂਕਿ ਇਹ ਸੱਚਮੁੱਚ ਦੇਸ਼ ਲਈ ਮਾਣ ਵਾਲੀ ਗੱਲ ਹੈ, ਲਤਾ ਮੰਗੇਸ਼ਕਰ ਦਾ 84ਵਾਂ ਰੈਂਕ ਨੈਟੀਜ਼ਨਾਂ ਦੇ ਮੁਤਾਬਕ ਬੇਹੱਦ ਘੱਟ ਹੈ।

ਦੱਸ ਦਈਏ ਕਿ ਲਤਾ ਮੰਗੇਸ਼ਕਰ ਨੂੰ 84ਵੀਂ ਰੈਂਕਿੰਗ ਦੇਣ ਲਈ ਟਵਿੱਟਰ ‘ਤੇ ਬਹੁਤ ਸਾਰੇ ਨੈਟੀਜ਼ਨਾਂ ਨੇ ਰੋਲਿੰਗ ਸਟੋਨਸ ਦੀ ਆਲੋਚਨਾ ਕੀਤੀ, ਕਈਆਂ ਨੇ ਆਵਾਜ਼ ਉਠਾਈ ਕਿ ਉਹ ਸੂਚੀ ‘ਚ ਉੱਚ ਦਰਜੇ ਦੀ ਹੱਕਦਾਰ ਹੈ। ਇੱਕ ਯੂਜ਼ਰ ਨੇ ਲਿਖਿਆ, “ਇਨ੍ਹਾਂ ਝੂਠੇ ਅਤੇ ਆਟੋਟੂਨ ਗਾਇਕਾਂ ‘ਚੋਂ ਨੁਸਰਤ ਫਤਿਹ ਅਲੀ ਖ਼ਾਨ 91 ਅਤੇ ਲਤਾ ਮੰਗੇਸ਼ਕਰ 84 ਨੰਬਰ ‘ਤੇ ਹਨ ਇਹ ਇੱਕ ਵੱਡੀ ਫਰਾਡ ਲਿਸਟ ਹੈ।” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਨੁਸਰਤ ਫਤਿਹ ਅਲੀ ਖ਼ਾਨ 91ਵੇਂ ਅਤੇ ਮੰਗੇਸ਼ਕਰ 84ਵੇਂ ਨੰਬਰ ‘ਤੇ ਹਨ। ਉਨ੍ਹਾਂ ਨੂੰ ਗਾਇਕਾਂ ਨਾਲ ਅਜਿਹਾ ਗੰਦਾ ਕੰਮ ਕਰਨ ‘ਚ ਕੋਈ ਸ਼ਰਮ ਨਹੀਂ ਆਈ।”

ਦਰਅਸਲ, ਸੂਚੀ ‘ਚ ਲਤਾ ਮੰਗੇਸ਼ਕਰ ਨੂੰ 84ਵੇਂ ਨੰਬਰ ਸ਼ਾਮਲ ਕਰਦੇ ਹੋਏ, ਰੋਲਿੰਗ ਸਟੋਨਜ਼ ਨੇ ਲਤਾ ਨੂੰ ਬਲੀਵੁੱਡ ਫ਼ਿਲਮਾਂ ਸਮੇਤ, ਭਾਰਤੀ ਪੌਪ ਸੰਗੀਤ ਦੀ ਨੀਂਹ ਹੈ, ਜਿਸ ‘ਚ ਇੱਕ ਕ੍ਰਿਸਟਲਾਈਨ, ਸਦੀਵੀ ਕੁੜੀ ਵਰਗੀ ਆਵਾਜ਼ ਹੋਣ ਦਾ ਵਰਣਨ ਕੀਤਾ ਗਿਆ ਹੈ। ਪ੍ਰਸ਼ੰਸਕਾਂ ਨੇ ਕਿਹਾ ਕਿ ਅਕਸਰ ਗਲੋਬਲ ਪੱਧਰ ‘ਤੇ ਭੇਤਭਾਵ ਕੀਤਾ ਜਾਂਦਾ ਹੈ, ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਕਲਾਕਾਰ ਨੂੰ ਉਸ ਦੀ ਪ੍ਰਤਿਭਾ ਦੇ ਮੁਤਾਬਕ ਸਨਮਾਨ ਮਿਲਣਾ ਚਾਹੀਦਾ ਹੈ।

Add a Comment

Your email address will not be published. Required fields are marked *