ਇਨਕਮ ਟੈਕਸ ਵਿਭਾਗ ਨੇ LIC ਨੂੰ ਜਾਰੀ ਕੀਤਾ 21,740 ਕਰੋੜ ਰੁਪਏ ਦਾ ਰਿਫੰਡ
February 18, 2024
ਨਵੀਂ ਦਿੱਲੀ : ਸਰਕਾਰੀ ਮਾਲਕੀ ਵਾਲੀ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਆਮਦਨ ਕਰ ਵਿਭਾਗ ਨੇ 15 ਫਰਵਰੀ, 2024 ਨੂੰ 21,740.77 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ। ਇਹ ਹਾਲ ਹੀ ਦੇ ਸਾਲਾਂ ਵਿੱਚ ਬੀਮਾ ਖੇਤਰ ਵਿੱਚ ਇਸ ਮਸ਼ਹੂਰ ਕੰਪਨੀ ਦੁਆਰਾ ਪ੍ਰਾਪਤ ਕੀਤੀ ਸਭ ਤੋਂ ਵੱਡੀ ਆਮਦਨ ਟੈਕਸ ਰਿਫੰਡ ਹੈ।
ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਭਾਰਤੀ ਜੀਵਨ ਬੀਮਾ ਨਿਗਮ (LIC) ਨੂੰ ਮੁਲਾਂਕਣ ਸਾਲ 2012-13, 2013-14, 2014-15, 2016-17, 2017-18, 2018-19 ਅਤੇ 2019- ਲਈ ਰਿਫੰਡ ਆਰਡਰ ਪ੍ਰਾਪਤ ਹੋਏ ਹਨ। ਕੁੱਲ ਰਿਫੰਡ ਰਾਸ਼ੀ 25,464.46 ਕਰੋੜ ਰੁਪਏ ਸੀ।ਇਸ ਵਿੱਚੋਂ ਆਮਦਨ ਕਰ ਵਿਭਾਗ ਨੇ 21,740.77 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। LIC ਦੇ ਚੇਅਰਮੈਨ ਸਿਧਾਰਥ ਮੋਹੰਤੀ ਨੇ ਕਿਹਾ, ‘ਅਸੀਂ ਇਨਕਮ ਟੈਕਸ ਤੋਂ ਬਾਕੀ ਰਿਫੰਡ ਲੈਣ ਦੇ ਮੁੱਦੇ ‘ਤੇ ਕੰਮ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਸ ਤਿਮਾਹੀ ਵਿੱਚ ਆਮਦਨ ਕਰ ਵਿਭਾਗ ਤੋਂ ਬਾਕੀ ਰਿਫੰਡ ਵੀ ਪ੍ਰਾਪਤ ਹੋ ਜਾਵੇਗਾ।

