ਮਸ਼ਹੂਰ ਅਦਾਕਾਰਾ ਅੰਜਨਾ ਭੌਮਿਕ ਦਾ ਦਿਹਾਂਤ

ਕੋਲਕਾਤਾ – ਮਸ਼ਹੂਰ ਅਦਾਕਾਰਾ ਅੰਜਨਾ ਭੌਮਿਕ (79) ਦਾ ਸ਼ਨੀਵਾਰ ਨੂੰ ਇਥੇ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਅੰਜਨਾ ਨੇ ਲੰਘੀ ਸਵੇਰ ਕਰੀਬ 10.30 ਵਜੇ ਇਥੋਂ ਦੇ ਇਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਿਆ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਕਾਰਨ 16 ਫਰਵਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅੰਜਨਾ ਬੁਢਾਪੇ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਕੁਝ ਮਹੀਨਿਆਂ ਤੋਂ ਬਿਸਤਰੇ ’ਤੇ ਸੀ। ਅੰਜਨਾ ਦੇ ਪਰਿਵਾਰ ‘ਚ ਧੀਆਂ ਨੀਲਾਂਜਨਾ ਸੇਨਗੁਪਤਾ ਤੇ ਚੰਦਨਾ ਭੌਮਿਕ ਹਨ।

Add a Comment

Your email address will not be published. Required fields are marked *