52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ ਸੁਕੇਸ਼ ਤੋਂ ਮਿਲੇ ਇਹ ਮਹਿੰਗੇ ਤੋਹਫ਼ੇ

ਮੁੰਬਈ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਾਮਲੇ ‘ਚ ਮੁਲਜ਼ਮ ਬਣਾਇਆ ਹੈ। ਜੈਕਲੀਨ ਨੂੰ ਕਰੀਬ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਵੀ ਦੋਸ਼ੀ ਬਣਾਇਆ ਗਿਆ ਹੈ। 

ਹਾਲ ਹੀ ‘ਚ ਜੈਕਲੀਨ ਫਰਨਾਂਡੀਜ਼ ਦੀਆਂ ਕੁਝ ਤਸਵੀਰਾਂ ਸੁਕੇਸ਼ ਚੰਦਰਸ਼ੇਖਰ ਨਾਲ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਇਨ੍ਹਾਂ ਦੋਹਾਂ ਸ਼ਬਦਾਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ। ਹਾਲਾਂਕਿ ਇਹ ਦੋਵੇਂ ਸ਼ਬਦ ਨਵੇਂ ਨਹੀਂ ਹਨ ਪਰ ਫਿਰ ਵੀ ਚਰਚਾ ‘ਚ ਆਉਣ ਕਾਰਨ ਕਈ ਲੋਕਾਂ ਲਈ ਨਵੇਂ ਹਨ। ਅਸਲ ‘ਚ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਔਰਤ ਪਿਆਰ ਦੀ ਬਜਾਏ ਕਿਸੇ ਦੀ ਜਾਇਦਾਦ ਲਈ ਰਿਸ਼ਤੇ ‘ਚ ਆਉਂਦੀ ਹੈ ਤਾਂ ਉਸ ਨੂੰ ਗੋਲਡ ਡਿਗਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ੂਗਰ ਡੈਡੀ ਸ਼ਬਦ ਵੀ ਬਹੁਤ ਪੁਰਾਣਾ ਹੈ। ਇਸ ‘ਚ ਡੈਡੀ ਵਰਗਾ ਕੁਝ ਵੀ ਨਹੀਂ ਹੈ ਅਤੇ ਇਹ ਰਿਸ਼ਤੇ ਲਈ ਵਰਤਿਆ ਜਾਂਦਾ ਹੈ। ਜਦੋਂ ਇੱਕ ਜਵਾਨ ਕੁੜੀ ਦਾ ਇੱਕ ਬਹੁਤ ਹੀ ਅਮੀਰ ਅਤੇ ਬੁੱਢੇ ਆਦਮੀ ਨਾਲ ਰਿਸ਼ਤਾ ਬਣ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰਿਸ਼ਤਾ ਰਸਮੀ ਨਹੀਂ ਹੈ, ਸਿਰਫ਼ ਇੱਕ-ਦੂਜੇ ਦੀਆਂ ਲੋੜਾਂ ‘ਤੇ ਅਧਾਰਤ ਹੈ। ਸ੍ਰੀਲੰਕਾ ‘ਚ ਜਨਮੀ ਜੈਕਲੀਨ ਫਰਨਾਂਡੀਜ਼ ਪਿਛਲੇ ਕਾਫ਼ੀ ਸਮੇਂ ਤੋਂ ਮੁਸ਼ਕਿਲਾਂ ‘ਚ ਘਿਰੀ ਹੋਈ ਹੈ। 

ਦੱਸ ਦਈਏ ਕਿ ਸਾਲ 2017 ਤੋਂ ਜੇਲ ‘ਚ ਬੰਦ ਸੁਕੇਸ਼ ਪਿਛਲੇ ਸਾਲ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਇਸ ਦੌਰਾਨ ਜੈਕਲੀਨ ਨਾਲ ਲਈ ਗਈ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਈ. ਡੀ. ਨੇ ਜੈਕਲੀਨ ‘ਤੇ ਸ਼ਿਕੰਜਾ ਕੱਸ ਦਿੱਤਾ ਸੀ। ਇਸ ਦੇ ਨਾਲ ਹੀ ਈ. ਡੀ. ਦੀ ਪੁੱਛਗਿੱਛ ਦੌਰਾਨ ਜੈਕਲੀਨ ਨੇ ਪਿਛਲੇ ਸਾਲ ਅਕਤੂਬਰ ‘ਚ ਦੱਸਿਆ ਸੀ ਕਿ ਸੁਕੇਸ਼ ਨੇ 52 ਲੱਖ ਰੁਪਏ ਦੀ ਕੀਮਤ ਦਾ ਇੱਕ ਅਰਬੀ ਘੋੜਾ ਅਤੇ ਤਿੰਨ ਪਰਸ਼ੀਅਨ ਬਿੱਲੀਆਂ ਤੋਹਫ਼ੇ ਵਜੋਂ ਦਿੱਤੀਆਂ ਸਨ। ਇੱਕ ਬਿੱਲੀ ਦੀ ਕੀਮਤ ਕਰੀਬ 9 ਲੱਖ ਰੁਪਏ ਹੈ। ਇਸ ਤੋਂ ਇਲਾਵਾ 15 ਹੀਰੇ ਦੇ ਝੁਮਕੇ, ਕਈ ਰੰਗਾਂ ਦੇ ਬੇਸ਼ਕੀਮਤੀ ਪੱਥਰਾਂ ਨਾਲ ਜੜੇ ਬ੍ਰੈਸਲੇਟ ਅਤੇ ਹੋ ਹਰਮੀਸ ਕੰਪਨੀ ਦੇ ਬ੍ਰੈਸਲੇਟ ਮਿਲੇ ਸਨ। ਬੈਗ, ਜਿਮ ਵਿਅਰ, ਮਹਿੰਗੇ ਜੂਤੇ ਅਕੇ ਰੋਲੈਕਸ ਦੀਆਂ ਘੜੀਆਂ ਵੀ ਦਿੱਤੀਆਂ ਸਨ। 

ਦੱਸਣਯੋਗ ਹੈ ਕਿ ਸੁਕੇਸ਼ ਨੇ ਜੈਕਲੀਨ ਤਕ ਤੋਹਫ਼ੇ ਪਹੁੰਚਾਉਣ ਲਈ ਆਪਣੀ ਸਹਿਯੋਗੀ ਪਿੰਕੀ ਇਰਾਨੀ ਦੀ ਵਰਤੋਂ ਕੀਤੀ ਸੀ। ਇਸ ਦੇ ਨਾਲ ਈ. ਡੀ. ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਅਤੇ 15 ਲੱਖ ਰੁਪਏ ਨਕਦ ਜ਼ਬਤ ਕਰ ਲਏ ਸਨ।

ਮਨੀ ਲਾਂਡਰਿੰਗ ਮਾਮਲੇ ‘ਚ ਨਾਂ ਆਉਣ ਤੋਂ ਬਾਅਦ ਜੈਕਲੀਨ ਸੋਸ਼ਲ ਮੀਡੀਆ ‘ਤੇ ਖੁਦ ਨੂੰ ਮਜ਼ਬੂਤ ​​ਬਣੇ ਰਹਿਣਾ ਸਿਖਾ ਰਹੀ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, “ਪਿਆਰੇ, ਮੈਂ ਸਾਰੀਆਂ ਚੰਗੀਆਂ ਚੀਜ਼ਾਂ ਦੀ ਹੱਕਦਾਰ ਹਾਂ, ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਹਾਂ ਜਿਵੇਂ ਮੈਂ ਹਾਂ ਅਤੇ ਮੈਂ ਬਹੁਤ ਸ਼ਕਤੀਸ਼ਾਲੀ ਹਾਂ। ਸਭ ਕੁਝ ਠੀਕ ਹੋ ਜਾਵੇਗਾ। ਮੈਂ ਬਹੁਤ ਮਜ਼ਬੂਤ ​​ਹਾਂ ਅਤੇ ਮੈਂ ਆਪਣੇ ਸਾਰੇ ਟੀਚਿਆਂ ਅਤੇ ਸੁਫਨਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਵਾਂਗੀ। ਹਾਂ ਮੈਂ ਕਰ ਸਕਦੀ ਹਾਂ।”

Add a Comment

Your email address will not be published. Required fields are marked *