ਵਿਅਕਤੀ ਨੇ ਆਪਣੇ ਪਰਿਵਾਰ ਦੇ 12 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

ਤਹਿਰਾਨ – ਈਰਾਨ ਦੇ ਦੱਖਣ-ਪੂਰਬੀ ਸੂਬੇ ਕੇਰਮਾਨ ਵਿਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 12 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ 3 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਈਰਾਨ ਦੀ ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਫਰਿਆਬ ਕਾਉਂਟੀ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 04:30 ਵਜੇ ਵਾਪਰੀ ਜਦੋਂ 25 ਸਾਲਾ ਹਥਿਆਰਬੰਦ ਵਿਅਕਤੀ ਨੇ 2 ਘਰਾਂ ਵਿੱਚ ਆਪਣੇ 2 ਮਤਰੇਏ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਗੋਲੀਆਂ ਚਲਾ ਦਿੱਤੀਆਂ।

ਤਸਨੀਮ ਨੇ ਕਰਮਨ ਦੇ ਪੁਲਸ ਕਮਾਂਡਰ ਨਾਸਿਰ ਫਰਸ਼ੀਦ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਫਰਸ਼ੀਦ ਨੇ ਸ਼ੂਟਰ ਦੇ ਇਰਾਦੇ ਵਜੋਂ ਪਰਿਵਾਰਕ ਮਤਭੇਦਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ “ਕਾਤਲ” ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਛਾਪਾਮਾਰੀ ਸ਼ੁਰੂ ਕੀਤੀ ਗਈ ਹੈ। ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐੱਨ.ਏ. ਅਨੁਸਾਰ, ਕਰਮਨ ਦੇ ਨਿਆਂ ਵਿਭਾਗ ਦੇ ਮੁਖੀ ਇਬਰਾਹਿਮ ਹਮੀਦੀ ਨੇ ਕਿਹਾ ਕਿ ਵਿਅਕਤੀ ਨੇ ਆਪਣੇ ਪਿਤਾ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਲਈ ਕਲਾਸ਼ਨੀਕੋਵ ਰਾਈਫਲ ਦੀ ਵਰਤੋਂ ਕੀਤੀ।

Add a Comment

Your email address will not be published. Required fields are marked *