ਨਿਊਜੀਲੈਂਡ ਦੇ ਟਾਕਾਨਿਨੀ ਵਿਖੇ ਕਬੱਡੀ ਵਰਲਡ ਕੱਪ ਦੀਆਂ ਗੂੰਝਾਂ ਪੁੱਜੀਆਂ ਦੁਨੀਆਂ ਭਰ ‘ਚ

ਆਕਲੈਂਡ – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਵੇਂ ਬਣੇ ਸਿੱਖ ਸਪੋਰਟਸ ਕੰਪਲੈਕਸ ਵਿਖੇ ਹੋਏ ਕਬੱਡੀ ਵਰਲਡ ਕੱਪ 2023 ਦੇ ਸ਼ਲਾਘਾਯੋਗ ਕਾਰਜ ਨੂੰ ਨਾ ਸਿਰਫ ਨਿਊਜੀਲੈਂਡ, ਆਸਟ੍ਰੇਲੀਆ ਬਲਕਿ ਦੁਨੀਆਂ ਭਰ ਦੇ ਉਨਾਂ ਮੁਲਕਾਂ ਵਿੱਚ ਵੀ ਸਰਾਹਿਆ ਜਾ ਰਿਹਾ ਹੈ, ਜਿੱਥੇ-ਜਿੱਥੇ ਜਾਕੇ ਪੰਜਾਬੀ ਵੱਸਿਆ ਹੈ। ਇਸ ਕੱਪ ਵਿੱਚ ਨਿਊਜੀਲੈਂਡ, ਆਸਟ੍ਰੇਲੀਆ ਸਮੇਤ ਇੰਡੀਆ, ਕੈਨੇਡਾ, ਯੂਐਸਏ, ਪਾਕਿਸਤਾਨ ਦੀਆਂ ਟੀਮਾਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ ਤੇ 2 ਦਿਨ ਦੇ ਇਸ ਕਬੱਡੀ ਮਹਾਂਕੁੰਭ ਵਿੱਚ 25,000 ਦੇ ਕਰੀਬ ਦਰਸ਼ਕ ਕਬੱਡੀ ਦੇ ਮੈਚ ਦੇਖਣ ਪੁੱਜੇ। ਇਸ ਟੂਰਨਾਮੈਂਟ ਦਾ ਹਿੱਸਾ ਬਣੇ 105 ਵਿਦੇਸ਼ੀ ਖਿਡਾਰੀਆਂ ਵਿੱਚੋਂ ਬਹੁਤੇ ਖਿਡਾਰੀਆਂ ਦੀ ਕਬੱਡੀ ਦੇ ਦਰਸ਼ਕ ਪੂਰੇ ਮੁਰੀਦ ਹੋ ਗਏ ਤੇ ਖਿਡਾਰੀਆਂ ਦੀ ਹੌਂਸਲਾ-ਵਧਾਈ ਲਈ ਹਰ ਇੱਕ ਮੈਚ ਵਿੱਚ ਡਾਲਰਾਂ ਦਾ ਮੀਂਹ ਵਰ੍ਹਿਆ। ਮਾਂ ਖੇਡ ਕਬੱਡੀ ਦੇ ਮਾਣ ਨੂੰ ਵਧਾਉਣ ਲਈ ਕੀਤੇ ਗਏ ਇਸ ਸਫਲ ਉਪਰਾਲੇ ਤੋਂ ਬਾਅਦ ਆਯੋਜਕਾਂ ਨੇ ਹਰ ਸਾਲ ਨਿਊਜੀਲੈਂਡ ਵਿੱਚ ਇੱਹ ਕਬੱਡੀ ਕਰਵਾਏ ਜਾਣ ਦਾ ਐਲਾਨ ਵੀ ਕੀਤਾ ਹੈ।

Add a Comment

Your email address will not be published. Required fields are marked *