ਅਮਰੀਕਾ ’ਚ ਡਿਪਟੀ ਸ਼ੈਰਿਫ ਦਾ ਗੋਲ਼ੀ ਮਾਰ ਕੇ ਕਤਲ

ਸ਼ਾਲੀਮਾਰ-ਕ੍ਰਿਸਮਸ ਦੀ ਸ਼ਾਮ ਨੂੰ ਫਲੋਰਿਡਾ ਦੇ ਪੈਨਹੈਂਡਲ ’ਚ ਵਾਰੰਟ ਦੀ ਤਾਮੀਲ ਕਰਵਾਉਣ ਦੌਰਾਨ ਇਕ ਵਿਅਕਤੀ ਨੇ ਡਿਪਟੀ ਸ਼ੈਰਿਫ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਟਿਮੋਥੀ ਪ੍ਰਾਈਸ-ਵਿਲੀਅਮਜ਼ ’ਤੇ ਸ਼ਨੀਵਾਰ ਨੂੰ ਫੋਰਟ ਵਾਲਟਨ ਬੀਚ ’ਤੇ ਡਿਪਟੀ ਸ਼ੈਰਿਫ ਕਾਰਪੋਰਲ ਰੇ ਹੈਮਿਲਟਨ ਦਾ ਕਤਲ ਕਰਨ ਦਾ ਦੋਸ਼ ਲਾਇਆ ਗਿਆ ਹੈ।

ਓਕਾਲੂਸਾ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਾਈਸ-ਵਿਲੀਅਮਜ਼ ਨੇ ਹੈਮਿਲਟਨ ’ਤੇ ਘਰ ਦੇ ਅੰਦਰੋਂ ਗੋਲ਼ੀਬਾਰੀ ਕੀਤੀ, ਜਦੋਂ ਉਹ ਘਰੇਲੂ ਹਿੰਸਾ ਦੇ ਇਕ ਕੇਸ ’ਚ ਵਾਰੰਟ ਦੀ ਤਾਮੀਲ ਕਰਨ ਗਿਆ ਸੀ। ਹੈਮਿਲਟਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

Add a Comment

Your email address will not be published. Required fields are marked *