ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਤੇ ਅਦਾਕਾਰਾ ਵਿਜੇ ਲਕਸ਼ਮੀ ਉਰਫ ਮੱਲਿਕਾ ਰਾਜਪੂਤ ਨੇ ਆਪਣੇ ਸੁਲਤਾਨਪੁਰ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਮੱਲਿਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਫਿਲਹਾਲ ਪੁਲਸ ਜਾਂਚ ‘ਚ ਜੁਟੀ ਹੈ ਅਤੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਕਰਕੇ ਮੱਲਿਕਾ ਰਾਜਪੂਤ ਨੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਮਾਂ ਸੁਮਿੱਤਰਾ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਵਿਜੇਲਕਸ਼ਮੀ ਸਿੰਘ ਉਰਫ ਮੱਲਿਕਾ ਰਾਜਪੂਤ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਕਮਰੇ ‘ਚ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਜਦੋਂ ਸਵੇਰੇ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ। ਸਾਹਮਣੇ ਪੱਖੇ ਨਾਲ ਮੱਲਿਕਾ ਦੀ ਲਾਸ਼ ਲਟਕਦੀ ਮਿਲੀ। ਮੱਲਿਕਾ ਨੂੰ ਪ੍ਰਸਿੱਧੀ ਗਾਇਕ ਸ਼ਾਨ ਦੀ ਸੰਗੀਤ ਐਲਬਮ ‘ਯਾਰਾ ਤੁਝੇ’ ਤੋਂ ਮਿਲੀ ਸੀ। ਇਸ ਤੋਂ ਇਲਾਵਾ ਮੱਲਿਕਾ ਨੇ ਕਈ ਲੜੀਵਾਰਾਂ, ਐਲਬਮਾਂ ਅਤੇ ਸੀਰੀਅਲਾਂ ‘ਚ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਮੱਲਿਕਾ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਇਆ ਸੀ ਅਤੇ ਪੁਲਸ ਵੀ ਇਸ ਨੂੰ ਸੁਲਝਾਉਣ ਲਈ ਆਈ ਸੀ। ਇਸ ਤੋਂ ਬਾਅਦ ਰਾਤ ਨੂੰ ਕੀ ਹੋਇਆ ਅਤੇ ਮੱਲਿਕਾ ਫਾਹੇ ਤੱਕ ਕਿਵੇਂ ਪਹੁੰਚੀ? ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਸ਼੍ਰੀਰਾਮ ਪਾਂਡੇ ਨੇ ਦੱਸਿਆ ਕਿ ਉਹ ਡੂੰਘੇ ਨਸ਼ੇ ‘ਚ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਅਸਲ ਸਥਿਤੀ ਸਾਹਮਣੇ ਆਵੇਗੀ। ਉਨ੍ਹਾਂ ਦੇ ਫਾਲੋਅਰਜ਼ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

Add a Comment

Your email address will not be published. Required fields are marked *