ਨਿਊਜੀਲੈਂਡ ਦੇ ਹਜਾਰਾਂ ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਆਕਲੈਂਡ – ਨਿਊਜੀਲੈਂਡ ਦੇ 9000 ਤੋਂ ਵਧੇਰੇ ਡਾਕਟਰਾਂ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਹੈਲਥ ਮਨਿਸਟਰ ਡਾਕਟਰ ਸ਼ੈਨ ਰੇਤੀ, ਮਨਿਸਟਰ ਮਾਓਰੀ ਡਵੈਲਪਮੈਂਟ ਟਾਮਾ ਪਟੋਕਾ ਨੂੰ ਚਿੱਠੀ ਲਿਖੀ ਹੈ ਕਿ ਸਰਕਾਰ ਸਮੋਕਫਰੀ ਇਨਵਾਇਰਟਮੈਂਟ ਐਂਡ ਰੈਗੁਲੇਟਡ ਪ੍ਰੋਡਕਟਸ ਅਮੈਂਡਮੈਂਟ ਐਕਟ 2022 ਨੂੰ ਰੱਦ ਨਾ ਕਰੇ। ਦਰਅਸਲ ਇਸ ਕਾਨੂੰਨ ਤਹਿਤ 2027 ਤੱਕ ਤਰਤੀਬੱਧ ਢੰਗ ਨਾਲ ਨਿਊਜੀਲੈਂਡ ਵਿੱਚ ਸਿਗਰਟਨੋਸ਼ੀ ਤੇ ਤੰਬਾਕੂ ਉਤਪਾਦਾਂ ‘ਤੇ ਸਖਤਾਈ ਕਰਨਾ ਹੈ। ਤੰਬਾਕੂ ਉਤਪਾਦਾਂ ਨੂੰ ਮਹਿੰਗਾ ਕਰਨਾ, ਛੋਟੀ ਉਮਰ ਦੇ ਬੱਚਿਆਂ ਤੋਂ ਦੂਰ ਰੱਖਣਾ ਇਸ ਕਾਨੂੰਨ ਦਾ ਮਕਸਦ ਹੈ। ਪਰ ਮੌਜੂਦਾ ਸਰਕਾਰ 100 ਦਿਨਾਂ ਦੇ ਵਾਅਦੇ ਤਹਿਤ ਇਸ ਕਾਨੂੰਨ ਨੂੰ ਰੱਦ ਕਰਨਾ ਚਾਹੁੰਦੀ ਹੈ। ਇਨ੍ਹਾਂ ਡਾਕਟਰਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਸਰਕਾਰ ਇਸ ਕਾਨੂੰਨ ਨੂੰ ਰੱਦ ਨਾ ਕਰਦਿਆਂ ਇਸ ਵਿੱਚ ਬਦਲਾਅ ਕਰ ਦਏ ਤਾਂ ਜੋ ਸਮੋਕਫਰੀ ਨਿਊਜੀਲੈਂਡ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।

Add a Comment

Your email address will not be published. Required fields are marked *