ਇੰਡੋਨੇਸ਼ੀਆ ‘ਚ ਤਿੰਨ ਮੰਜ਼ਿਲਾ ਲਾਉਂਜ ‘ਚ ਲੱਗੀ ਅੱਗ

ਜਕਾਰਤਾ : ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ ਦੇ ਤੇਗਲ ਸ਼ਹਿਰ ਵਿਚ ਸੋਮਵਾਰ ਸਵੇਰੇ ਤਿੰਨ ਮੰਜ਼ਿਲਾ ਕਰਾਓਕੇ ਲਾਉਂਜ ਵਿਚ ਅੱਗ ਲੱਗ ਗਈ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਤੇਗਲ ਪੁਲਸ ਮੁਖੀ ਰੁਲੀ ਥਾਮਸ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਦੇ ਕਰੀਬ ਲੱਗੀ। ਇਸ ਮਗਰੋਂ ਦੋ ਫਾਇਰ ਇੰਜਣਾਂ ਅਤੇ ਇੱਕ ਕਰੇਨ ਟਰੱਕ ਨਾਲ ਅੱਗ ਬੁਝਾਊ ਦਸਤੇ ਨੂੰ ਤੁਰੰਤ ਘਟਨਾ ਸਥਾਨ ‘ਤੇ ਭੇਜਿਆ ਗਿਆ।

ਥਾਮਸ ਨੇ ਕਿਹਾ,”ਉਹ ਅਜੇ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।” ਇਸ ਦੌਰਾਨ ਸ਼ਹਿਰ ਦੀ ਸਿਹਤ ਏਜੰਸੀ ਦੇ ਮੁਖੀ ਜ਼ੈਨਲ ਆਬਿਦੀਨ ਨੇ ਦੱਸਿਆ ਕਿ 15 ਲੋਕਾਂ ਨੂੰ ਬਾਹਰ ਕੱਢ ਕੇ ਨੇੜਲੇ ਦੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਛੇ ਮੌਤਾਂ ਜ਼ਹਿਰੀਲੀ ਗੈਸ ਦੇ ਧੂੰਏਂ ਕਾਰਨ ਹੋਈਆਂ, ਜਦੋਂ ਕਿ ਨੌਂ ਜ਼ਖ਼ਮੀ ਅਜੇ ਵੀ ਹਸਪਤਾਲ ਵਿੱਚ ਗੰਭੀਰ ਦੇਖਭਾਲ ਪ੍ਰਾਪਤ ਕਰ ਰਹੇ ਹਨ।

Add a Comment

Your email address will not be published. Required fields are marked *