ਕੈਨੇਡਾ ’ਚ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ, ਸ਼ੱਕੀ ਗ੍ਰਿਫ਼ਤਾਰ

ਵਿੰਨੀਪੈਗ : ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਨੂੰ ਕਤਲ ਕੀਤੇ ਜਾਣ ਦਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਵਿੰਨੀਪੈਗ ਤੋਂ 75 ਕਿਲੋਮੀਟਰ ਦੂਰ ਕਾਰਮਨ ਕਸਬੇ ਵਿਚ ਤਿੰਨ ਵੱਖ-ਵੱਖ ਵਾਰਦਾਤਾਂ ਦੌਰਾਨ ਇਹ ਸਭ ਵਾਪਰਿਆ। ਮੈਨੀਟੋਬਾ ਪੁਲਸ ਨੇ ਇਸ ਮਾਮਲੇ ਵਿਚ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਰਨ ਵਾਲਿਆਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਸ਼ੱਕੀ ਬਾਰੇ ਕੋਈ ਜਾਣਕਾਰੀ ਦਿਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਟਿਮ ਆਰਸਨੋ ਨੇ ਦੱਸਿਆ ਕਿ ਇਸ ਤ੍ਰਾਸਦੀ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਤਲਾਸ਼ ਕਰਨੇ ਹਾਲੇ ਬਾਕੀ ਹਨ। ਜਾਂਚਕਰਤਾਵਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਤਿੰਨੋ ਵਾਰਦਾਤਾਂ ਦੇ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਸ ਦਾ ਮੰਨਣਾ ਹੈ ਕਿ ਸ਼ੱਕੀ ਸਭਨਾਂ ਨੂੰ ਜਾਣਦਾ ਸੀ। ਪੁਲਸ ਵੱਲੋਂ ਅੱਜ ਇਕ ਹੋਰ ਪ੍ਰੈਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਤਿੰਨ ਬੱਚੇ ਇਕ ਸੜਦੀ ਹੋਈ ਕਾਰ ਵਿਚ ਸਨ ਅਤੇ ਪੁਲਸ ਦੇ ਪੁੱਜਣ ਤੋਂ ਉਥੋਂ ਲੰਘ ਰਹੇ ਇਕ ਸ਼ਖਸ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਹਾਈਵੇਅ ਦੇ ਇਕ ਪਾਸੇ ਗੱਡੀ ਖੜ੍ਹੀ ਨਜ਼ਰ ਆਈ। ਉਸ ਵੇਲੇ ਗੱਡੀ ਨੂੰ ਅੱਗ ਨਹੀਂ ਸੀ ਲੱਗੀ ਹੋਈ ਪਰ ਜਦੋਂ ਉਹ ਪਰਤਿਆ ਤਾਂ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ।

Add a Comment

Your email address will not be published. Required fields are marked *