ਇਜ਼ਰਾਇਲੀ ਫ਼ੌਜ ਹੱਥੋਂ ਹੋਈ ਆਪਣੇ ਦੇਸ਼ ਦੇ ਹੀ ਬੰਧਕਾਂ ਦੀ ਮੌਤ
December 16, 2023
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ‘ਤੇ ਧੜਾਧੜ ਹਮਲੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਹੁਣ ਇਜ਼ਰਾਈਲੀ ਫ਼ੌਜ ਵੱਲੋਂ ਗ਼ਲਤੀ ਨਾਲ ਆਪਣੇ ਹੀ ਬੰਧਕਾਂ ਦੀ ਜਾਨ ਲੈ ਲਈ ਗਈ ਹੈ। ਫ਼ੌਜ ਵੱਲੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ।
ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਗਾਜ਼ਾ ਦੇ ਸ਼ੇਜ਼ਈਆ ਵਿਚ ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਹਮਲੇ ਦੌਰਾਨ ਇਜ਼ਰਾਈਲੀ ਫ਼ੌਜ ਨੇ ਗਲਤੀ ਨਾਲ 3 ਇਜ਼ਰਾਈਲੀ ਬੰਧਕਾਂ ਨੂੰ ਮਾਰ ਦਿੱਤਾ। ਇਜ਼ਰਾਈਲੀ ਫ਼ੌਜ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਜ਼ਰਾਈਲੀ ਫ਼ੌਜ ਦੇ ਬੁਲਾਰੇ ਹਗਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਇਕ ਦੁੱਖਦਾਈ ਘਟਨਾ ਹੈ। IDF ਇਸ ਦੀ ਜ਼ਿੰਮੇਵਾਰੀ ਲੈਂਦਾ ਹੈ। ਹਗਾਰੀ ਨੇ ਕਿਹਾ ਕਿ ਇਹ ਉਹੀ ਇਲਾਕਾ ਹੈ ਜਿੱਥੇ ਫ਼ੌਜੀਆਂ ਨੇ ਆਤਮਘਾਤੀ ਹਮਲਾਵਰਾਂ ਸਮੇਤ ਕਈ ਅੱਤਵਾਦੀਆਂ ਦਾ ਸਾਹਮਣਾ ਕੀਤਾ।

