ਸਿੱਖ ਚਿਲਡਰਨ ਡੇਅ ਦੀਆਂ ਤਰੀਖਾਂ ਦਾ ਐਲਾਨ

ਔਕਲੈਂਡ 20 ਜੁਲਾਈ 2023 – ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ਼ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਲਡਰਨ ਡੇਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਸਾਲ ਹੋਣ ਜਾ ਰਹੇ ਚਿਲਡਰਨ ਡੇਅ ਦੀਆਂ ਤਰੀਖਾਂ ਦਾ ਐਲਾਨ ਕੀਤਾ ਗਿਆ ਹੈ। ਇਹ ਪ੍ਰੋਗਰਾਮ 30 ਸਤੰਬਰ ਤੋਂ 1 ਅਕੂਤਰ ਤੱਕ ਜਾਰੀ ਰਹੇਗਾ। ਸਿੱਖ ਚਿਲਡਰਨ ਡੇਅ ਨੂੰ ਬੱਚਿਆਂ ਲਈ ਸਭ ਤੋਂ ਵੱਡਾ ਈਵੈਂਟ ਮੰਨਿਆ ਜਾਂਦਾ ਹੈ। ਇਸ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਸ਼ਾਮਿਲ ਹੁੰਦੇ ਹਨ। ਇਸ ਪ੍ਰੋਗਰਾਮ ਦੀ ਰਜਿਸ਼ਟੇਸ਼ਨ ਜਲਦੀ ਸ਼ੁਰੂ ਹੋਵੇਗੀ। ਇਹ ਪ੍ਰੋਗਰਾਮ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ,ਔਕਲੈਂਡ ਵਿਖੇ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਹੋਰ ਵਧੇਰੇ ਜਾਣਕਾਰੀ ਲਈ ਤੁਸੀ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਦੇ ਫੋਨ ਨੰ: ( 021 803 512 ) ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *